37.26 F
New York, US
February 7, 2025
PreetNama
ਖਾਸ-ਖਬਰਾਂ/Important News

ਅਮਰੀਕਾ ਦਾ ਦਾਅਵਾ, ਕਾਬੁਲ ਏਅਰਪੋਰਟ ’ਤੇ ਦਾਗੇ ਗਏ ਪੰਜ ਰਾਕੇਟ, American Missile Defense System ਨੇ ਦਿੱਤਾ ਜਵਾਬ

ਮਰੀਕਾ ਨੇ ਕਾਬੁਲ ਏਅਰਪੋਰਟ ਵੱਲੋਂ ਦਾਗੇ ਪੰਜ ਰਾਕੇਟ ਹਮਲਿਆਂ ਨੂੰ ਅਸਫਲ ਕਰ ਦਿੱਤਾ ਹੈ। ਏਅਰਪੋਰਟ ਵੱਲ ਆਉਂਦੇ ਇਨ੍ਹਾਂ ਰਾਕੇਟਾਂ ਨੂੰ ਅਮਰੀਕੀ ਡਿਫੈਂਸ ਮਿਜ਼ਾਇਲ ਸਿਸਟਮ (American missile defense system) ਨੇ ਪਹਿਲਾਂ ਹੀ interest ਕਰ ਕੇ ਨਸ਼ਟ ਕਰ ਦਿੱਤਾ ਗਿਆ ਸੀ। interest ਦਾ ਅਰਥ ਆਪਣੇ ਵੱਲ ਆਉਂਦੇ ਕਿਸੇ ਰਾਕੇਟ ਜਾਂ ਮਿਜ਼ਾਇਲ ਦਾ ਪਤਾ ਲਗਾ ਕੇ ਜਵਾਬੀ ਕਾਰਵਾਈ ਕਰਨਾ ਹੈ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਸਾਰੇ ਰਾਕੇਟ ਹਮਲਿਆਂ ਨੂੰ ਅਸਫ਼ਲ ਕਰ ਦਿੱਤਾ ਗਿਆ ਹੈ ਜਾਂ ਨਹੀਂ। ਅਮਰੀਕੀ ਫ਼ੌਜੀ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸ਼ੁਰੂਆਤੀ ਰਿਪੋਰਟ ਦੇ ਆਧਾਰ ’ਤੇ ਦਿੱਤਾ ਗਿਆ ਬਿਆਨ ਹੈ। ਕੁਝ ਸਮੇਂ ਬਾਅਦ ਇਸ ’ਚ ਬਦਲਾਅ ਵੀ ਸੰਭਵ ਹੈ। ਅਧਿਕਾਰੀ ਮੁਤਾਬਕ ਇਹ ਰਾਕੇਟ ਹਮਲੇ ਸੋਮਵਾਰ ਸਵੇਰੇ ਕੀਤੇ ਗਏ ਸਨ।

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਮੁਤਾਬਕ ਇਸ ਦੀ ਜਾਣਕਾਰੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀ ਦੇ ਦਿੱਤੀ ਗਈ ਹੈ। ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ’ਚ ਉਨ੍ਹਾਂ ਨੇ ਕਿਹਾ ਹੈ ਕਿ ਏਅਰਪੋਰਟ ਦਾ Operation Badstur ਜਾਰੀ ਹੈ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਨੇ ਕਾਬੁਲ ’ਤੇ ਡਰੋਨ ਨਾਲ ਹਮਲਾ ਕੀਤਾ ਸੀ। ਇਸ ’ਚ ਸੁਸਾਈਡ ਬੰਬਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਨਿਸ਼ਾਨੇ ’ਤੇ ਕਾਬੁਲ ਏਅਰਪੋਰਟ ਸੀ। ਅਮਰੀਕਾ ਦਾ ਕਹਿਣਾ ਹੈ ਕਿ ਕਾਬੁਲ ਏਅਰਪੋਰਟ ’ਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਫਿਰ ਹਮਲਾ ਕਰ ਸਕਦੇ ਹਨ। ਉਨ੍ਹਾਂ ਦੇ ਨਿਸ਼ਾਨੇ ’ਤੇ ਅਮਰੀਕੀ ਫ਼ੌਜ ਹੈ ਜੋ ਅਜੇ ਕਾਬੁਲ ’ਚ ਹੈ। ਦੱਸਣਯੋਗ ਹੈ ਕਿ ਅਮਰੀਕੀ ਫ਼ੌਜ 31 ਅਗਸਤ ਤੋਂ ਪਹਿਲੇ ਆਪਣੀ ਫ਼ੌਜ ਨੂੰ ਉੱਥੋਂ ਕੱਢਣ ’ਚ ਲੱਗੀ ਹੋਈ ਹੈ।

Related posts

ਪਾਕਿਸਤਾਨ ‘ਚ ਜ਼ਬਰਦਸਤ ਬਵਾਲ, ਭ੍ਰਿਸ਼ਟਾਚਾਰ ਮਾਮਲੇ ‘ਚ ਫਸੇ ਸਾਬਕਾ ਮੁੱਖ ਮੰਤਰੀ ਦੇ ਘਰ ਪਹੁੰਚੀ ਪੁਲਿਸ, 11 ਲੋਕ ਗ੍ਰਿਫਤਾਰ

On Punjab

ਹਨੀ ਸਿੰਘ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ… ਗੈਂਗਸਟਰ ਗੋਲਡੀ ਬਰਾੜ ਨੇ ਦੱਸਿਆ ਰੈਪਰ ਨੂੰ ਧਮਕੀ ਦੇਣ ਦਾ ਕਾਰਨ

On Punjab

‘Rain tax’ in Canada : ਕੈਨੇਡਾ ਦੇ ਆਮ ਨਾਗਰਿਕਾਂ ਲਈ ਨਵੀਂ ਮੁਸੀਬਤ, ਹੁਣ ਮੀਂਹ ਦੇ ਪਾਣੀ ‘ਤੇ ਵੀ ਦੇਣਾ ਪਵੇਗਾ ਟੈਕਸ

On Punjab