27.55 F
New York, US
December 27, 2024
PreetNama
ਖਾਸ-ਖਬਰਾਂ/Important News

ਅਮਰੀਕਾ ਦਾ ਦਾਅਵਾ! ਕੋਵਿਡ-19 ਦਾ ਨਜਾਇਜ਼ ਲਾਹਾ ਲੈ ਰਿਹਾ ਚੀਨ

ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਚੀਨ ਹੋਰ ਹਮਲਾਵਰ ਹੋ ਰਿਹਾ ਹੈ। ਅਮਰੀਕੀ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਕਿ ਦੇਸ਼ ਨੇ ਅਸਰ ਕੰਟਰੋਲ ਰੇਖਾ (LAC) ਨਾਲ ਸੈਨਾ ਤਾਇਨਾਤ ਕੀਤੀ ਹੈ ਤੇ ਅੰਤਰਰਾਸ਼ਟਰੀ ਮਾਪਦੰਡਾਂ ਵਿਰੁੱਧ ਕੰਮ ਕਰ ਰਿਹਾ ਹੈ।

ਐਸਪਰ ਨੇ ਕਿਹਾ ਕਿ ਬੀਜਿੰਗ ਕੋਰੋਨਾ ਵਾਇਰਸ ਤ੍ਰਾਸਦੀ ਦਾ ਇਸਤੇਮਾਲ ਕਰਕੇ ਪ੍ਰੋਪੇਗੰਢਾ ਨੂੰ ਬੜਾਵਾ ਦੇ ਰਿਹਾ ਹੈ। ਉਨ੍ਹਾਂ ਬੁੱਧਵਾਰ ਕਿਹਾ “COVID ਦੇ ਰੂਪ ‘ਚ ਪਿਛਲੇ ਸੱਤ ਮਹੀਨਿਆਂ ‘ਚ ਜੋ ਕੁਝ ਹੋਇਆ ਹੈ, ਉਸ ਸਬੰਧੀ ਅਸੀਂ ਦੇਖਿਆ ਕਿ ਚੀਨ ਜ਼ਿਆਦਾ ਹਮਲਾਵਰ ਹੋ ਗਿਆ ਹੈ। ਉਹ ਕੋਵਿਡ-19 ਮਹਾਮਾਰੀ ਦਾ ਉਪਯੋਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਸ ਨੂੰ ਆਪਣੇ ਉਦੇਸ਼ਾਂ ਨੂੰ ਲੈ ਕੇ ਲਾਭ ਮਿਲ ਸਕੇ। ਚੀਨ ਨੇ ਅਸਲ ‘ਚ ਪ੍ਰੋਪੇਗੰਢਾ ਵਧਾਇਆ ਹੈ। ਅਸੀਂ ਦੇਖਿਆ ਕਿ ਉਹ ਕਿਵੇਂ ਦੱਖਣੀ ਚੀਨ ਸਾਗਰ ‘ਚ ਆਪਣੀ ਹਲਚਲ ਵਧਾ ਚੁੱਕਾ ਹੈ।”

ਬੀਜਿੰਗ ਕਰੀਬ 1.3 ਮਿਲੀਅਨ ਵਰਗ ਮੀਲ ਦੱਖਣੀ ਚੀਨ ਸਾਗਰ ਦੇ ਆਪਣੇ ਖੇਤਰ ਦੇ ਰੂਪ ‘ਚ ਦਾਅਵਾ ਕਰਦਾ ਹੈ। ਚੀਨ ਬਰੂਨੇਈ, ਮਲੇਸ਼ੀਆ, ਫਿਲੀਪੀਂਸ, ਤਾਇਵਾਨ ਤੇ ਵੀਅਤਨਾਮ ਵੱਲੋਂ ਦਾਅਵਾ ਕੀਤੇ ਗਏ ਖੇਤਰ ‘ਚ ਆਰਟੀਫਿਸ਼ੀਅਲ ਆਈਸਲੈਂਡ ‘ਤੇ ਫੌਜੀ ਟਿਕਾਣਿਆਂ ਦਾ ਨਿਰਮਾਣ ਕਰ ਰਿਹਾ ਹੈ। ਬੀਜਿੰਗ ਨੇ ਵੀਅਤਨਾਮ ‘ਤੇ ਫਿਲੀਪੀਂਸ ਜਿਹੇ ਦੇਸ਼ਾਂ ਵੱਲੋਂ ਮੱਛੀ ਫੜ੍ਹਨ ਜਾਂ ਖਣਿਜ ਉਤਖਨਨ ਜਿਹੀਆਂ ਗਤੀਵਿਧੀਆਂ ‘ਤੇ ਰੋਕ ਲਾਉਂਦਿਆਂ ਦਾਅਵਾ ਕੀਤਾ ਕਿ ਇਲਾਕੇ ਤੇ ਸਾਲਾਂ ਤੋਂ ਚੀਨ ਦਾ ਅਧਿਕਾਰ ਹੈ।

ਐਸਪਰ ਨੇ ਇਕ ਸਿਕਿਓਰਟੀ ਫੋਰਮ ਚਰਚਾ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਚੀਨ ਨੇ ਕੁਝ ਮਹੀਨੇ ਪਹਿਲਾਂ ਇਕ ਵੀਅਤਨਾਮੀ ਮੱਛੀ ਫੜਨ ਵਾਲੇ ਜਹਾਜ਼ ਨੂੰ ਡੋਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਦੂਜੇ ਦੇਸ਼ਾਂ ‘ਚ ਘੁੰਮਦਾ ਰਹਿੰਦਾ ਹੈ। ਉਨ੍ਹਾਂ ਭਾਰਤ ‘ਚ ਅਸਲ ਕੰਟਰੋਲ ਰੇਖਾ (LAC) ਦੇ ਕੋਲ ਫੌਜ ਤਾਇਨਾਤ ਕੀਤੀ ਹੈ। ਚੀਨ ਅਜਿਹੇ ਕੰਮ ਕਰ ਰਿਹਾ ਜੋ ਅੰਤਰ ਰਾਸ਼ਟਰੀ ਮਾਪਦੰਡਾਂ ਦੇ ਵਿਰੁੱਧ ਹੈ।

Related posts

ਇਸ ਦੇਸ਼ ਨੇ ਕੀਤਾ ਵੱਡਾ ਦਾਅਵਾ, ਬਣਾਈ ਕੋਰੋਨਾ ਵਾਇਰਸ ਦੇ ਖਾਤਮੇ ਦੀ ਵੈਕਸੀਨ

On Punjab

ਇਨਫੈਕਸ਼ਨ ਕਾਰਨ ਗਵਾਉਣਾ ਪਿਆ ਲਿੰਗ, ਹੁਣ ਡਾਕਟਰਾਂ ਨੇ ਬਾਂਹ ‘ਤੇ ਲਾਇਆ

On Punjab

ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ‘ਤੇ ਅਮਰੀਕਾ ਦੀ ਪਹਿਲੀ ਪ੍ਰਤੀਕਿਰਿਆ, ‘ਹਰ ਦੇਸ਼ ਨੂੰ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ !

On Punjab