PreetNama
ਖਾਸ-ਖਬਰਾਂ/Important News

ਅਮਰੀਕਾ ਦਾ ਬਾਰਡਰ ਟੱਪਣ ਵਾਲਿਆਂ ਨੂੰ ਡੱਕਣਗੇ ਟਰੰਪ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ

ਵਾਸ਼ਿੰਗਟਨ: ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਸਰਹੱਦ ਸੀਲ ਕਰਨ ਲਈ ਬਜ਼ਿੱਦ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਰਾਸ਼ਟਰਪਤੀ ਟਰੰਪ ਨੂੰ ਮੈਕਸੀਕੋ ਸਰਹੱਦ ਦੀ ਕੰਧ ਦੇ ਨਿਰਮਾਣ ਲਈ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਅਰਬਾਂ ਡਾਲਰਾਂ ਦੇ ਪੈਂਟਾਗਨ ਫੰਡ ਦੀ ਵਰਤੋਂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਅਦਾਲਤ ਦੇ ਪੰਜ ਜੱਜਾਂ ਦੇ ਫੈਸਲੇ ਮੁਤਾਬਕ ਕੰਧ ਬਣਾਉਣ ਲਈ ਟਰੰਪ ਹੁਣ ਰੱਖਿਆ ਵਿਭਾਗ ਦੇ ਫੰਡ ਦੀ ਵਰਤੋਂ ਕਰ ਸਕਦੇ ਹਨ।

 

ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਟਰੰਪ ਨੂੰ ਕੰਧ ਬਣਾਉਣ ਲਈ ਫੰਡ ਵਰਤਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਸੁਪਰੀਮ ਕੋਰਟ ਦੇ ਫੈਸਲੇ ਬਾਅਦ ਟਰੰਪ ਨੇ ਟਵੀਟ ਕਰਕੇ ਖ਼ੁਸ਼ੀ ਜਤਾਈ ਤੇ ਕਿਹਾ ਕਿ ਇਹ ਸੀਮਾ ਸੁਰੱਖਿਆ ਕਾਨੂੰਨ ਲਈ ਵੱਡੀ ਜਿੱਤ ਹੈ। ਹੇਠਲੀ ਅਦਾਲਤ ਨੇ ਸਰਕਾਰ ਨੂੰ ਐਰੀਜ਼ੋਨਾ, ਕੈਲੀਫੋਰਨੀਆ ਤੇ ਨਿਊ ਮੈਕਸੀਕੋ ਵਿੱਚ ਕੰਧ ਬਣਾਉਣ ਨਹੀਂ ਸੀ ਦਿੱਤੀ।

ਦੱਸ ਦੇਈਏ ਬੀਤੇ ਸਾਲ ਦਸੰਬਰ ਵਿੱਚ ਟਰੰਪ ਪ੍ਰਸ਼ਾਸਨ ਨੇ 35 ਦਿਨਾਂ ਦਾ ਸ਼ੱਟ-ਡਾਊਨ ਕੀਤਾ ਸੀ। ਸਰਕਾਰ ਨੂੰ ਰੱਖਿਆ ਵਿਭਾਗ ਦੇ ਫੰਡ ਵਿੱਚੋਂ ਲਗਪਗ 2.5 ਬਿਲੀਅਨ ਡਾਲਰ ਦੇ ਖ਼ਰਚ ਨਾਲ ਕੰਧ ਬਣਾਉਣ ਤੋਂ ਰੋਕ ਦਿੱਤਾ ਸੀ। ਹੁਣ ਇਸ ਫੰਡ ਦਾ ਇਸਤੇਮਾਲ 100 ਮੀਲ (160 ਕਿਮੀ) ਤਕ ਕੰਧ ਬਣਾਉਣ ਲਈ ਕੀਤਾ ਜਾਏਗਾ।

Related posts

ਆਸਟਰੇਲੀਆ ‘ਚ ਸਾਇਬਰ ਅਟੈਕ, ਚੀਨ ਵੱਲ ਗਈ ਸ਼ੱਕ ਦੀ ਸੂਈ

On Punjab

7 ਸਾਲ ਦੀ ਇਸ ਬੱਚੀ ਨੇ 7 Asteroids ਲੱਭ ਕੇ NASA ਦੇ ਉਡਾਏ ਹੋਸ਼, ਬਣ ਗਈ ਦੁਨੀਆ ਦੀ ਸਭ ਤੋਂ ਛੋਟੀ ਐਸਟ੍ਰਾਨੌਮਰ

On Punjab

ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ਸਥਿਰ ਉੱਤਰਾਖੰਡ ਦੇ ਮੁੱਖ ਮੰਤਰੀ ਭਾਜਪਾ ਦੇ ਸੀਨੀਅਰ ਆਗੂ ਨੂੰ ਮਿਲਣ ਏਮਜ਼ ਪੁੱਜੇ

On Punjab