50.11 F
New York, US
March 13, 2025
PreetNama
ਖਾਸ-ਖਬਰਾਂ/Important News

ਅਮਰੀਕਾ ਦਾ ਭਾਰਤ ਨੂੰ ਵੱਡਾ ਝਟਕਾ, ਹੁਣ ਵਧਣਗੀਆਂ ਮੁਸ਼ਕਲਾਂ! ਵਿਦੇਸ਼ ਜਾਣ ‘ਚ ਵੱਡਾ ਅੜਿੱਕਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਡਾ ਝਟਕਾ ਦੇਣ ਦੀ ਤਿਆਰੀ ‘ਚ ਹਨ। ਡੋਨਲਡ ਟਰੰਪ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਜਾਂ ਅਗਲੇ ਦਿਨ ਵੀਜ਼ਾ ਦਾ ਐਲਾਨ ਕਰਾਂਗੇ। ਉਨ੍ਹਾਂ ਇਹ ਐਤਵਾਰ ਨੂੰ ਫੌਕਸ ਨਿਊਜ਼ ਨੂੰ ਇੱਕ ਇੰਟਰਵਿਊ ਦੌਰਾਨ ਇਹ ਗੱਲ ਕਹੀ।

ਹਾਲਾਂਕਿ, ਟਰੰਪ ਨੇ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਮੰਨਿਆ ਕਿ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਰਿਪੋਰਟਾਂ ਅਨੁਸਾਰ ਯੂਐਸ ਨੈਸ਼ਨਲ ਪਬਲਿਕ ਰੇਡੀਓ ਨੇ ਖਬਰ ਦਿੱਤੀ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਐਚ 1 ਬੀ, ਐਲ 1 ਸਮੇਤ ਹੋਰ ਵੀਜ਼ਾ ਮੁਅੱਤਲ ਕਰਨ ਲਈ ਐਕਜ਼ੀਕਿਊਟ ਕਰਨ ਦੇ ਹੁਕਮ ਨੂੰ ਅਕਤੂਬਰ ਦੇ ਅਖੀਰ ਵਿੱਚ ਮਨਜ਼ੂਰੀ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ
” ਤੁਹਾਨੂੰ ਵੱਡੇ ਕਾਰੋਬਾਰਾਂ ਲਈ ਉਨ੍ਹਾਂ ਦੀ ਜ਼ਰੂਰਤ ਹੈ ਇਥੇ ਉਨ੍ਹਾਂ ਕੋਲ ਕੁਝ ਲੋਕ ਹਨ ਜੋ ਲੰਬੇ ਸਮੇਂ ਤੋਂ ਆ ਰਹੇ ਹਨ, ਪਰ ਬਹੁਤ ਘੱਟ ਬੇਦਖਲ ਤੇ ਉਹ ਬਹੁਤ ਤੰਗ ਹਨ ਤੇ ਅਸੀਂ ਕੁਝ ਸਮੇਂ ਲਈ ਬਹੁਤ ਤੰਗ ਹੋ ਸਕਦੇ ਹਾਂ। ”

ਫੌਕਸ ਨਿਊਜ਼ ਦੇ ਮੁਖੀ ਵ੍ਹਾਈਟ ਹਾਊਸ ਦੇ ਪੱਤਰਕਾਰ ਜਾਨ ਰਾਬਰਟਸ ਨੇ ਟਵੀਟ ਕੀਤਾ ਕਿ ਐਚ-1 ਬੀ, ਐਚ-2 ਬੀ, ਐਲ-1 ਤੇ ਜੇ-1 ਵੀਜ਼ਾ ‘ਤੇ ਪਾਬੰਦੀ ਲਗਾਈ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ

Related posts

ਇਟਲੀ ‘ਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਰਕਾਰ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਲੋਕ, ਟਰਾਂਸਪੋਰਟ ਦੀ ਹੜਤਾਲ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

On Punjab

ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਇਮੀਗ੍ਰੇਸ਼ਨ ਤੇ ਟਿਕਟੌਕ ਸਣੇ ਕਈ ਅਹਿਮ ਫੈਸਲਿਆਂ ’ਤੇ ਸਹੀ ਪਾਉਣਗੇ ਡੋਨਲਡ ਟਰੰਪ

On Punjab

ਪਾਕਿ ਹਵਾਈ ਸੈਨਾ ਦਾ ਲੜਾਕੂ ਜਹਾਜ਼ ਐੱਫ-16 ਹਾਦਸਾਗ੍ਰਸਤ

On Punjab