16.54 F
New York, US
December 22, 2024
PreetNama
ਖਾਸ-ਖਬਰਾਂ/Important News

ਅਮਰੀਕਾ ਦਾ WHO ਖ਼ਿਲਾਫ਼ ਵੱਡਾ ਕਦਮ, ਅਧਿਕਾਰਿਤ ਤੌਰ ‘ਤੇ ਪਿਛਾਂਹ ਖਿੱਚੇ ਪੈਰ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਦੀ ਕਈ ਵਾਰ ਅਲੋਚਨਾ ਕੀਤੀ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਅਮਰੀਕਾ ਨੂੰ ਹਟਾ ਲਿਆ ਹੈ।

ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵ੍ਹਾਈਟ ਹਾਊਸ ਨੇ ਅਧਿਕਾਰਤ ਤੌਰ ‘ਤੇ ਅਮਰੀਕਾ ਨੂੰ ਡਬਲਯੂਐਚਓ ਤੋਂ ਵਾਪਸ ਲੈ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੈਨੇਟਰ ਨੇ ਟਵੀਟ ‘ਚ ਕਿਹਾ ਕਿ ਇਹ ਅਮਰੀਕਾ ਦੇ ਲੋਕਾਂ ਦੀ ਜਾਨ ਜਾਂ ਹਿਤਾਂ ਦੀ ਰਾਖੀ ਨਹੀਂ ਕਰੇਗਾ। ਇਸ ਕਾਰਨ ਅਮਰੀਕੀ ਬਿਮਾਰ ਅਤੇ ਇਕੱਲੇ ਪੈ ਗਏ ਹਨ।
ਮਈ ‘ਚ ਟਰੰਪ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਦਾ ਦੇਸ਼ ਵਿਸ਼ਵ ਸਿਹਤ ਸੰਗਠਨ (WHO) ਨਾਲ ਆਪਣਾ ਸੰਬੰਧ ਖਤਮ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਯੂਐਸ ਡਬਲਯੂਐਚਓ ਦੀ ਸਾਲਾਨਾ 40.5 ਕਰੋੜ ਡਾਲਰ ਦੀ ਮਦਦ ਕਰਦਾ ਹੈ। ਫਿਰ ਵੀ, ਮਦਦ ਕਰਨ ਲਈ ਸਿਰਫ 4 ਕਰੋੜ ਡਾਲਰ (40 ਮਿਲੀਅਨ) ਦੇ ਨਾਲ ਚੀਨ ਦਾ ਇਸ ‘ਤੇ ਪੂਰਾ ਨਿਯੰਤਰਣ ਹੈ।

ਟਰੰਪ ਨੇ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਉਨ੍ਹਾਂ ਦੀ ਬੇਨਤੀ ਤੋਂ ਬਾਅਦ ਵੀ ਲੋੜੀਂਦੇ ਸੁਧਾਰਾਂ ‘ਚ ਅਸਫਲ ਰਿਹਾ ਹੈ, ਇਸ ਲਈ ਅਸੀਂ ਡਬਲਯੂਐਚਓ ਨਾਲ ਆਪਣਾ ਸੰਬੰਧ ਖਤਮ ਕਰਾਂਗੇ।

Related posts

ਡੋਨਾਲਡ ਟਰੰਪ ਵਾਈਟ ਹਾਊਸ ’ਚ ਪਾਕਿ PM ਇਮਰਾਨ ਖ਼ਾਨ ਦਾ ਕਰਨਗੇ ਸੁਆਗਤ

On Punjab

ਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਭੂਚਾਲ ਦੇ ਝਟਕੇ

On Punjab

ਅਮਰੀਕੀ ਫ਼ੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੜਨਗੇ ਚੋਣਾਂ, ਜਾਣੋ ਕੌਣ ਨੇ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ

On Punjab