PreetNama
ਖਾਸ-ਖਬਰਾਂ/Important News

ਅਮਰੀਕਾ ਦੀਆਂ ਦਿੱਗਜ ਕੰਪਨੀਆਂ ‘ਤੇ ਈਯੂ ਨੇ ਨਿਸ਼ਾਨਾ ਵਿੰਨ੍ਹਿਆ, ਵਪਾਰਕ ਨੀਤੀਆਂ ‘ਚ ਕਰਨਾ ਪਵੇਗਾ ਬਦਲਾਅ

ਯੂਰੋਪੀਅਨ ਯੂਨੀਅਨ ਨੇ ਅਮਰੀਕਾ ਦੀਆਂ ਵੱਡੀਆਂ ਦਿੱਗਜ ਕੰਪਨੀਆਂ ਐਮਾਜ਼ੋਨ, ਐਪਲ, ਗੂਗਲ ਤੇ ਫੇਸਬੁੱਕ ਵਰਗੀਆਂ ਕੰਪਨੀਆਂ ਲਈ ਨਵਾਂ ਕਾਨੂੰਨ ਬਣਾਇਆ ਹੈ। ਕਾਨੂੰਨ ਦੇ ਪਾਲਣ ‘ਚ ਇਨ੍ਹਾਂ ਕੰਪਨੀਆਂ ਨੂੰ ਆਪਣੀ ਵਪਾਰਕ ਨੀਤੀਆਂ ‘ਚ ਬਦਲਾਅ ਕਰਨੇ ਪੈਣਗੇ। ਇੰਟਰਨੈੱਟ ਮੀਡੀਆ ਤੇ ਈ- ਕਾਮਰਸ ਕੰਪਨੀਆਂ ਲਈ ਬਣਾਏ ਗਏ ਦੋ ਕਾਨੂੰਨਾਂ ‘ਚ ਭਾਰੀ ਜੁਰਮਾਨਾ ਲਗਾਉਣ ਦਾ ਵੀ ਪ੍ਰਬੰਧ ਹੈ।

ਸੀਐੱਨਐੱਨ ਅਨੁਸਾਰ ਹੁਣ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ‘ਚ ਡਿਜੀਟਲ ਸਰਵਿਸੇਜ ਐਕਟ ਲਾਗੂ ਕੀਤਾ ਹੈ। ਇਸ ‘ਚ ਕੰਪਨੀਆਂ ਨੂੰ ਗਾਰ-ਕਾਨੂੰਨੀ ਤੇ ਨੁਕਸਾਨਦਾਇਕ ਸਮਗਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣਾ ਪਵੇਗਾ। ਦੂਜਾ ਕਾਨੂੰਨ ਈ-ਕਾਮਰਸ ਕੰਪਨੀਆਂ ਲਈ ਡਿਜੀਟਲ ਮਾਰਕੀਟ ਐਕਟ ਲਾਗੂ ਕੀਤਾ ਗਿਆ ਹੈ। ਇਸ ਕਾਨੂੰਨ ‘ਚ ਸਿਹਤਮੰਦ ਮੁਕਾਬਲੇ ਲਈ ਪੂਰੀ ਗਾਈਡਲਾਈਨ ਦਿੱਤੀ ਗਈ ਹੈ। ਈਯੂ ਦੇ ਕਮਿਸ਼ਨਰ ਮਾਗਰੇਥ ਵੇਸਟੇਜਰ ਨੇ ਦੱਸਿਆ ਕਿ ਦੋਵੇਂ ਹੀ ਕਾਨੂੰਨਾਂ ਦਾ ਮਕਸਦ ਉਪਭੋਗਤਾਵਾਂ ਨੂੰ ਆਨਲਾਈਨ ਸੁਰੱਖਿਆ ਉਤਪਾਦ ਤੇ ਸੇਵਾ ਦਿੱਤੀ ਜਾਣੀ ਹੈ। ਕਾਨੂੰਨ ਦਾ ਪਾਲਣ ਨਾ ਕਰਨ ਵਾਲੀਆਂ ਕੰਪਨੀਆਂ ‘ਤੇ ਉਨ੍ਹਾਂ ਦੇ ਗਲੋਬਲ ਟਰਨਓਵਰ ਦਾ 6 ਫੀਸਦੀ ਤਕ ਜੁਰਮਾਨਾ ਲਗਾਉਣ ਦਾ ਅਧਿਕਾਰ ਹੋਵਵੇਗਾ। ਦੁਬਾਰਾ ਗ਼ਲਤੀ ਹੋਣ ‘ਤੇ ਦੋਸ਼ੀ ਪਲੇਟਫਾਰਮ ਨੂੰ ਅਸਥਾਈ ਰੂਪ ਨਾਲ ਬੰਦ ਵੀ ਕੀਤਾ ਜਾ ਸਕਦਾ ਹੈ।

Related posts

ਬ੍ਰਿਟੇਨ ‘ਚ ਸਾਊਥਹਾਲ ਦੀ ਸੜਕ ਦਾ ਨਾਂ ਰੱਖਿਆ ਜਾਵੇਗਾ ਗੁਰੂ ਨਾਨਕ ਮਾਰਗ

On Punjab

ਬਗਦਾਦ ‘ਚ ਅਮਰੀਕੀ ਅੰਬੈਸੀ ਨੂੰ ਬਣਾਇਆ ਨਿਸ਼ਾਨਾ, ਹੁਣ ਤੱਕ ਦੋ ਦਰਜਨ ਤੋਂ ਵੱਧ ਹਮਲੇ

On Punjab

ਰੂਸ ਬਣੇਗਾ ਕੋਰੋਨਾ ਵੈਕਸੀਨ ਬਣਾਉਣ ਵਾਲਾ ਪਹਿਲਾ ਦੇਸ਼! 12 ਅਗਸਤ ਨੂੰ ਸਰਕਾਰ ਦੇਵੇਗੀ ਮਨਜ਼ੂਰੀ

On Punjab