32.63 F
New York, US
February 6, 2025
PreetNama
ਖਾਸ-ਖਬਰਾਂ/Important News

ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਦਿੱਤੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ

ਅਮਰੀਕਾ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਕੰਪਲੈਕਸ ’ਚ ਕਿਰਪਾਨ ਧਾਰਨ ਕਰ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਬਦਲਾਅ ਦੋ ਮਹੀਨੇ ਪਹਿਲਾਂ ਇਕ ਵੀਡੀਓ ਦੇ ਪ੍ਰਸਾਰਣ ਤੋਂ ਬਾਅਦ ਆਇਆ ਹੈ। ਵੀਡੀਓ ’ਚ ਚਾਰਲੋਟ ’ਚ ਉੱਤਰੀ ਕੈਰੀਲੋਨਾ ਯੂਨੀਵਰਸਿਟੀ ’ਚ ਇਕ ਵਿਦਿਆਰਥਣ ਨੂੰ ਕਿਰਪਾਨ ਰੱਖਣ ’ਤੇ ਹਥਕੜੀ ਲਗਾਈ ਗਈ ਸੀ। ਸਿੱਖਾਂ ’ਚ ਕਿਰਪਾਨ ਇਕ ਧਾਰਮਿਕ ਵਸਤੂ ਹੈ।

ਉੱਤਰੀ ਕੈਰੀਲੋਨਾ ਯੂਨੀਵਰਸਿਟੀ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੰਪਲੈਕਸ ’ਚ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਕਿਰਪਾਨ ਦੇ ਬਲੇਡ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਇਸ ਦੇ ਨਾਲ ਹੀ ਕਿਰਪਾਨ ਮਿਆਨ ’ਚ ਕੱਪੜਿਆਂ ਦੇ ਅੰਦਰ ਸਰੀਰ ਨਾਲ ਚਿਪਕਾ ਕੇ ਰੱਖਣੀ ਪਵੇਗੀ। ਫ਼ੈਸਲਾ ਫ਼ੌਰੀ ਤੌਰ ’ਤੇ ਲਾਗੂ ਹੋ ਗਿਆ ਹੈ।

Related posts

ਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

On Punjab

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੇੜੇ ਹੋਰ ਧਮਾਕੇ

On Punjab

ਭਾਰਤ-ਚੀਨ ਵਿਚਾਲੇ ਮੁੜ ਹੋ ਸਕਦਾ ਟਕਰਾਅ, ਸਮਝੌਤੇ ਮਗਰੋਂ ਵੀ ਨਹੀਂ ਟਿਕਿਆ ਚੀਨ

On Punjab