17.92 F
New York, US
December 22, 2024
PreetNama
ਖਾਸ-ਖਬਰਾਂ/Important News

ਅਮਰੀਕਾ ਦੀ ਕਸ਼ਮੀਰ ‘ਤੇ ਪੂਰੀ ਨਜ਼ਰ, ਭਾਰਤ-ਪਾਕਿ ਨੂੰ ਅਪੀਲ

ਵਾਸ਼ਿੰਗਟਨਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂਕਸ਼ਮੀਰ ‘ਤੇ ਕਾਫੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਸਾਰੇ ਪੱਖਾਂ ਤੋਂ ਐਲਓਸੀ ‘ਤੇ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਨੂੰ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬਲਾਰੇ ਮੋਰਗਨ ਓਟਰਗਸ ਨੇ ਪਾਕਿਸਤਾਨ ਦਾ ਨਾਂ ਲਏ ਬਿਨਾ ਪੀਟੀਆਈਭਾਸ਼ਾ ਨੂੰ ਕਿਹਾ, “ਅਸੀਂ ਨਿਯੰਤਰਨ ਸੀਮਾ ‘ਤੇ ਸਾਰੇ ਪੱਖਾਂ ਤੋਂ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।”

ਜੰਮੂਕਸ਼ਮੀਰ ਦੇ ਵਿਸ਼ੇਸ਼ ਸੂਬੇ ਦੇ ਦਰਜੇ ਨੂੰ ਖ਼ਤਮ ਕੀਤੇ ਜਾਣ ਸਬੰਧ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ, “ਅਸੀਂ ਜੰਮੂਕਸ਼ਮੀਰ ਦੀਆਂ ਘਟਨਾਵਾਂ ‘ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਾਂ। ਅਸੀਂ ਜੰਮੂ ਕਸ਼ਮੀਰ ਦੇ ਸੰਵਿਧਾਨਕ ਦਰਜੇ ‘ਚ ਤਬਦੀਲੀ ਬਾਰੇ ਭਾਰਤ ਦੇ ਐਲਾਨ ਤੇ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ਾਂ ‘ਚ ਵੰਡਣ ਦੀ ਪਲਾਨਿੰਗ ਨੂੰ ਮੁੱਖ ਰੱਖਿਆ ਹੈ।”

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜੰਮੂਕਸ਼ਮੀਰ ‘ਚ ਕਾਰਵਾਈ ਨੂੰ ‘ਪੂਰੀ ਤਰ੍ਹਾਂ ਤੋਂ ਅੰਦਰੂਨੀ ਮਾਮਲਾ’ ਦੱਸਿਆ ਹੈ। ਜਦਕਿ ਉਨ੍ਹਾਂ ਨੇ ਜੰਮੂਕਸ਼ਮੀਰ ‘ਚ ਮੱਨੁਖੀ ਅਧਿਕਾਰਾਂ ਦਾ ਉਲੰਘਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਬੁਲਾਰੇ ਨੇ ਕਿਹਾ, “ਅਸੀਂ ਜੰਮੂਕਸ਼ਮੀਰ ਦੀਆਂ ਖ਼ਬਰਾਂ ਬਾਰੇ ਫਿਕਰਮੰਦ ਹਾਂ ਤੇ ਲੋਕਾਂ ਦੇ ਅਧਿਕਾਰਾਂ ਦੇ ਸਨਮਾਨ ਤੇ ਪ੍ਰਭਾਵਿਤ ਸਮੂਹਾਂ ਨਾਲ ਚਰਚਾ ਦੀ ਅਪੀਲ ਕਰਦੇ ਹਾਂ।”

Related posts

ਅਮਰੀਕੀ ਚੋਣ ਨਤੀਜਿਆਂ ‘ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ

On Punjab

IndiGo : ਬੈਂਗਲੁਰੂ ਤੋਂ ਵਾਰਾਣਸੀ ਜਾ ਰਹੇ 137 ਯਾਤਰੀ ਵਾਲ-ਵਾਲ ਬਚੇ, ਤੇਲੰਗਾਨਾ ‘ਚ ਇੰਡੀਗੋ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

On Punjab

ਪਾਕਿ ਫੌਜ ਮੁਖੀ ਬਾਜਵਾ ਨੇ ਮੰਨੀ ਖੁਦ ਦੀ ਨਾਕਾਮੀ, ਕਿਹਾ ਭਾਰਤ ਦੀ ਹੋਈ ਜਿੱਤ

On Punjab