PreetNama
ਰਾਜਨੀਤੀ/Politics

ਅਮਰੀਕਾ ਦੀ ਭਾਰਤ-ਚੀਨ ਵਿਵਾਦ ‘ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਭਾਰਤ-ਚੀਨ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ‘ਚ ਹਨ। ਸ਼ਨੀਵਾਰ ਵਾਈਟ ਹਾਊਸ ‘ਚ ਟਰੰਪ ਨੇ ਕਿਹਾ “ਦੋਵੇਂ ਦੇਸ਼ ਮੁਸ਼ਕਲ ਹਾਲਾਤ ‘ਚੋਂ ਗੁਜ਼ਰ ਰਹੇ ਹਨ। ਸਾਡੇ ਵੱਲੋਂ ਸੁਲ੍ਹਾ ਦੀ ਕੋਸ਼ਿਸ਼ ਵੀ ਹੋ ਰਹੀ ਹੈ।”

ਦਰਅਸਲ 15 ਜੂਨ ਰਾਤ ਗਲਵਾਨ ਘਾਟੀ ‘ਚ ਚੀਨੀ ਤੇ ਭਾਰਤੀ ਫੌਜ ਵਿਚਾਲੇ ਝੜਪ ਹੋਈ ਸੀ। ਇਸ ਦੌਰਾਨ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਹ ਵੀ ਕਿਹਾ ਜਾ ਰਿਹਾ ਜਵਾਬੀ ਕਾਰਵਾਈ ‘ਚ ਚੀਨ ਦੇ 43 ਫੌਜੀ ਮਾਰੇ ਗਏ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ 16 ਜੂਨ ਨੂੰ ਵਾਈਟ ਹਾਊਸ ‘ਚ ਅਹਿਮ ਮੀਟਿੰਗ ਕੀਤੀ ਸੀ। ਇਸ ‘ਚ ਇੰਟੈਲੀਜੈਂਸ ਏਜੰਸੀਆਂ ਨੇ ਭਾਰਤ-ਚੀਨ ਵਿਵਾਦ ‘ਤੇ ਰਿਪੋਰਟ ਪੇਸ਼ ਕੀਤੀ ਸੀ। ਇੰਟੈਲੀਜੈਂਸ ਏਜੰਸੀਆਂ ਨੇ ਭਾਰਤ-ਚੀਨ ਵਿਵਾਦ ‘ਤੇ ਰਿਪੋਰਟ ਵੀ ਸੌਂਪੀ ਸੀ। ਮੀਟਿੰਗ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਗਿਆ ਸੀ ਕਿ “ਐਲਏਸੀ ਦੇ ਹਾਲਾਤ ‘ਤੇ ਅਸੀਂ ਕਰੀਬੀ ਨਜ਼ਰ ਰੱਖ ਰਹੇ ਹਾਂ।”

ਟਰੰਪ ਨੇ ਪਿਛਲੇ ਮਹੀਨੇ ਵੀ ਭਾਰਤ-ਚੀਨ ‘ਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਦੋਵਾਂ ਹੀ ਦੇਸ਼ਾਂ ਨੇ ਟਰੰਪ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਦੋਵਾਂ ਨੇ ਹੀ ਗੱਲਬਾਤ ਜ਼ਰੀਏ ਮਸਲੇ ਦਾ ਹੱਲ ਕੱਢਣ ਦੀ ਗੱਲ ਆਖੀ ਸੀ।

Related posts

ਨਵਜੋਤ ਸਿੱਧੂ ਦੇ ‘ਆਪ’ ‘ਚ ਜਾਣ ‘ਤੇ ਬੋਲੇ ਤ੍ਰਿਪਤ ਬਾਜਵਾ

On Punjab

ਆਕਸੀਜਨ ਸੰਕਟ ਦੌਰਾਨ ਅਮਰੀਕਾ ਤੋਂ 300 ਤੋਂ ਜ਼ਿਆਦਾ Oxygen Concentrators, ਅੱਜ ਦਿੱਲੀ ਏਅਰਪੋਰਟ ਪਹੁੰਚੇ

On Punjab

ਸ੍ਰੀਲੰਕਾ ਨੇ ਭਾਰਤ ਦੀ ਮਦਦ ਨਾਲ ਸ਼ੁਰੂ ਕੀਤੀ ਲਗਜ਼ਰੀ ਟ੍ਰੇਨ ਸੇਵਾ, ਜਾਫਨਾ ਜ਼ਿਲ੍ਹੇ ਦੀ ਰਾਜਧਾਨੀ ਨੂੰ ਕੋਲੰਬੋ ਨਾਲ ਜੋੜੇਗੀ

On Punjab