ਓਹਾਇਓ: ਅਮਰੀਕਾ ਦੇ ਓਹਾਇਓ ‘ਚ ਫਾਇਰਿੰਗ ਦੀਆਂ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ। ਓਹਾਇਓ ਦੇ ਸ਼ਹਿਰ ਸਿਨਸਿਨਾਟੀ ‘ਚ ਤਿੰਨ ਥਾਂਵਾਂ ‘ਤੇ ਫਾਇਰਿੰਗ ਹੋਈ ਹੈ। ਇਨ੍ਹਾਂ ਤਿੰਨਾਂ ਥਾਵਾਂ ‘ਤੇ 18 ਲੋਕਾਂ ਨੂੰ ਗੋਲੀ ਲੱਗੀ, ਜਿਸ ‘ਚ 4 ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਿਨਸਿਨਾਟੀ ਸ਼ਹਿਰ ਦੇ ਓਵਰ-ਦ-ਰਾਇਨ ‘ਚ ਫਾਇਰਿੰਗ ਹੋਈ।
ਓਵਰ-ਦ-ਰਾਇਨ ‘ਚ 10 ਲੋਕਾਂ ਨੂੰ ਗੋਲੀ ਮਾਰੀ ਗਈ, ਜਿਸ ‘ਚ 2 ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਵਾਲਨਟ ਹਿੱਲਸ ‘ਚ ਚਾਰ ਲੋਕਾਂ ਨੂੰ ਗੋਲੀ ਮਾਰੀ ਗਈ। ਵਾਲਨਟ ਹਿੱਲਸ ਦੇ ਨਜ਼ਦੀਕ ਏਵਨਡੇਲ ‘ਚ ਚਾਰ ਲੋਕਾਂ ‘ਤੇ ਫਾਇਰਿੰਗ ਹੋਈ।
ਇੱਥੇ ਗੋਲੀ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। 60 ਤੋਂ 90 ਮਿੰਟ ਦੇ ਅੰਦਰ- ਅੰਦਰ ਤਿੰਨ ਇਲਾਕਿਆਂ ‘ਚ ਫਾਇਰਿੰਗ ਹੋਈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਵਾਰਦਾਤਾਂ ਦਾ ਆਪਸ ‘ਚ ਕੋਈ ਸਬੰਧ ਨਹੀਂ ਹੈ। ਫਿਲਹਾਲ ਸਿਨਸਿਨਾਟੀ ਪੁਲਿਸ ਮੁਲਜ਼ਮਾਂ ਦੀ ਭਾਲ ‘ਚ ਜੁਟੀ ਹੋਈ ਹੈ।