ਅਮਰੀਕਾ ਦੇ ਉਤਰੀਪੂਰਵੀ ਸੂਬਿਆਂ ’ਚ ਬਰਫਿਲੇ ਤੂਫਾਨ ਨਾਲ ਇਸ ਹਫ਼ਤੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ’ਚ ਮੌਸਮ ਦਾ ਹਾਲ ਦੱਸਣ ਵਾਲੇ ਚੈਨਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਬਿਜਲੀ ਕੱਟ ਦਿੱਤੀ ਗਈ। ਇਸ ਦੇ ਚੱਲਦੇ ਸ਼ੁੱਕਰਵਾਰ ਦੀ ਸਵੇਰ 70 ਹਜ਼ਾਰ ਤੋਂ ਜ਼ਿਆਦਾ ਲੋਕ ਬਗੈਰ ਬਿਜਲੀ ਦੇ ਰਹੇ।
ਇਸ ਦੌਰਾਨ ਮੈਰੀਲੈਂਡ ਦੇ BWI ਮਾਰਸ਼ਲ ਏਅਰਪੋਰਟ ’ਤੇ ਸਪਿਰਿਟ ਏਅਰਲਾਇੰਸ ਦੀ ਫਲਾਈਟ ਸੁਰੱਖਿਅਤ ਉਤਰਨ ਤੋਂ ਬਾਅਦ ਰਨਵੇ ’ਤੇ ਖਿਸਕ ਗਈ। ਹਾਲਾਂਕਿ, ਜਹਾਜ਼ ’ਚ ਸਵਾਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜਹਾਜ਼ ’ਚ 111 ਲੋਕ ਸਵਾਰ ਸੀ। WBFF ਟੀਵੀ ਇਸ ਦੀ ਜਾਣਕਾਰੀ ਦਿੱਤੀ ਹੈ। ਨਿਊਯਾਰਕ ’ਚ ਬਰਫਿਲੇ ਤੂਫਾਨ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸ਼ੁੱਰਵਾਰ ਨੂੰ ਗਵਰਨਰ ਐਂਡ੍ਰਯੂ ਕਊਮੋ ਨੇ ਇਸ ਦੀ ਜਾਣਕਾਰੀ ਦਿੱਤੀ।
ਸਿਨਹੂਆ ਦੇ ਹਵਾਲੇ ਸਮਾਚਾਰ ਏਜੰਸੀ ਆਈਏਐੱਨਐੱਸ ਨੇ ਜਾਣਕਾਰੀ ਦਿੱਤੀ ਹੈ ਕਿ ਨਿਊਯਾਰਕ ’ਚ ਬਰਫਿਲੇ ਤੂਫਾਨ ਦੇ ਚੱਲਦੇ ਸੈਂਕੜਿਆਂ ਦੀ ਗਿਣਤੀ ’ਚ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਊਮੋ ਅਨੁਸਾਰ ਨਿਊਯਾਰਕ ’ਚ ਇਸ ਦੇ ਚੱਲਦੇ 600 ਵਾਹਨ ਦੁਰਘਟਨਾਵਾਂ ਹੋਈਆਂ ਹਨ। ਭਾਰਤੀ ਬਰਫਬਾਰੀ ਦੇ ਕਰਕੇ ਹਜ਼ਾਰ ਤੋਂ ਜ਼ਿਆਦਾ ਰੱਦ ਕਰ ਦਿੱਤੀਆਂ ਗਈਆਂ ਹਨ।