PreetNama
ਸਮਾਜ/Social

ਅਮਰੀਕਾ ਦੇ ਐਟਲਾਂਟਾ ਮਾਲ ‘ਚ ਗੋਲੀਬਾਰੀ

Atlanta mall shooting: ਐਟਲਾਂਟਾ ਦੀ ਕੰਬਰਲੈਂਡ ਮਾਲ ਫੂਡ ਕੋਰਟ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ । ਜਿਸ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ । ਇਸ ਸਬੰਧੀ ਕੋਬ ਕਾਊਂਟੀ ਪੁਲਿਸ ਵਿਭਾਗ ਨੇ ਕਿਹਾ ਕਿ ਸ਼ੱਕੀ ਹਮਲਾਵਰ ਵੱਲੋਂ ਕਿਸੇ ਗੱਲ ‘ਤੇ ਬਹਿਸ ਕਰਨ ਤੋਂ ਬਾਅਦ ਇੱਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦਾ ਹਸਪਤਾਲ ਵਿੱਚ ਆਪ੍ਰੇਸ਼ਨ ਚੱਲ ਰਿਹਾ ਹੈ ਅਤੇ ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹੈ । ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਇਹ ਦੋ ਲੋਕਾਂ ਵਿਚਾਲੇ ਵਿਵਾਦ ਦਾ ਮਾਮਲਾ ਹੈ ਅਤੇ ਇਸ ਨੂੰ ਫਾਇਰਿੰਗ ਦੇ ਹੋਰ ਮਾਮਲਿਆਂ ਵਾਂਗ ਨਹੀਂ ਵੇਖਿਆ ਜਾਣਾ ਚਾਹੀਦਾ ।

ਦੱਸ ਦੇਈਏ ਕਿ ਇਸ ਤੋਂ ਅਮਰੀਕਾ ਦੇ ਜਰਸੀ ਸਿਟੀ ਵਿੱਚ ਵੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਸੀ । ਜਿਸ ਵਿੱਚ ਪੁਲਿਸ ਅਧਿਕਾਰੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ । ਇਸ ਘਟਨਾ ਵਿੱਚ ਮਾਰੇ ਗਏ ਹੋਰ ਲੋਕਾਂ ਵਿੱਚ ਦੋ ਸ਼ੱਕੀਆਂ ਤੋਂ ਇਲਾਵਾ ਤਿੰਨ ਨਾਗਰਿਕ ਵੀ ਸ਼ਾਮਿਲ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਮਾਈਕਲ ਕੇਲੀ ਨੇ ਦੱਸਿਆ ਸੀ ਕਿ ਇਹ ਗੋਲੀਬਾਰੀ ਦੀ ਘਟਨਾ ਦੋ ਥਾਵਾਂ ‘ਤੇ ਹੋਈ ਹੈ ।

Related posts

Corona Update: ਦੇਸ਼ ’ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਐਕਟਿਵ ਮਾਮਲਿਆਂ ਦੀ ਗਿਣਤੀ 5 ਹਜ਼ਾਰ ਤੋਂ ਪਾਰ

On Punjab

ਪਟਿਆਲਾ: ਹਾਈ ਕੋਰਟ ਵੱਲੋਂ ਸੱਤ ਵਾਰਡਾਂ ਦੇ ਕੌਂਸਲਰਾਂ ਦੀ ਚੋਣ ਬਹਾਲ

On Punjab

ਜੇਕਰ ਨਾ ਸੁਧਰੇ ਹਾਲਾਤ ਤਾਂ ਦੁਨੀਆ ਦੇ ਪੰਜ ਅਰਬ ਲੋਕਾਂ ਨੂੰ ਝੱਲਣਾ ਪਵੇਗਾ ਜਲ ਸੰਕਟ : UN Report

On Punjab