39.99 F
New York, US
February 5, 2025
PreetNama
ਖਾਸ-ਖਬਰਾਂ/Important News

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ

ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਰਾਜਧਾਨੀ ਡੈਨਵਰ ਵਿਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਸ਼ਟਰੀ ਮੌਸਮ ਵਿਭਾਗ ਨੇ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ 18 ਤੋਂ 24 ਇੰਚ ਤਕ ਬਰਫ਼ਬਾਰੀ ਹੋਣ ਦੇ ਨਾਲ ਹੀ ਸ਼ਨਿਚਰਵਾਰ ਦੁਪਹਿਰ ਤੋਂ ਐਤਵਾਰ ਰਾਤ ਤਕ ਬਰਫ਼ਾਨੀ ਤੋਦੇ ਡਿੱਗ ਸਕਦੇ ਹਨ। ਇਸ ਦੇ ਇਲਾਵਾ ਫਰੰਟ ਰੇਂਜ ਪਹਾੜਾਂ ਦੇ ਕੁਝ ਇਲਾਕਿਆਂ ਵਿਚ 30 ਇੰਚ ਤਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਕੋਲੋਰਾਡੋ ਟ੍ਰਾਂਸਪੋ ਰਟ ਵਿਭਾਗ ਨੇ ਵੀ ਸੜਕਾਂ ਬੰਦ ਹੋਣ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਬਹੁਤ ਜ਼ਰੂਰੀ ਹੋਣ ‘ਤੇ ਹੀ ਯਾਤਰਾ ਕਰਨ ਨੂੰ ਕਿਹਾ ਹੈ। ਬਰਫ਼ਬਾਰੀ ਨਾਲ ਸਭ ਤੋਂ ਜ਼ਿਆਦਾ ਰਾਜਮਾਰਗਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਤਰਜਮਾਨ ਐਮਿਲੀ ਵਿਲੀਅਮਸ ਨੇ ਕਿਹਾ ਕਿ ਸ਼ਨਿਚਰਵਾਰ ਸਵੇਰੇ ਹਵਾਈ ਅੱਡੇ ‘ਤੇ ਭੀੜਭਾੜ ਰਹੀ। ਹਾਲਾਂਕਿ ਬਾਅਦ ਵਿਚ 750 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਐਤਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਜਾਣ ਵਾਲੀਆਂ 1,300 ਉਡਾਣਾਂ ਨੂੰ ਰੱਦ ਕੀਤਾ ਗਿਆ।

Related posts

ਜੂਨ ਮਹੀਨੇ ਦੀ ਗਰਮੀ ਨੇ ਪੂਰੀ ਦੁਨੀਆ ‘ਚ ਤੋੜਿਆ ਰਿਕਾਰਡ, ਯੂਰਪ ਵੀ ਝੁਲਸਿਆ

On Punjab

ਅਮਰੀਕਾ ਨੇ 10 ਰੂਸੀ ਡਿਪਲੋਮੈਟਸ ਨੂੰ ਕੱਢਿਆ, ਲਾਈ ਰੋਕ, ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਦਾ ਦੋਸ਼

On Punjab

ਲੁਧਿਆਣਾ ‘ਚ ਲਾਪਤਾ ਸਹਿਜਪ੍ਰੀਤ ਦੀ ਸਾਹਨੇਵਾਲ ਨਹਿਰ ‘ਚੋਂ ਮਿਲੀ ਲਾਸ਼, ਤਾਏ ਨੇ ਹੀ ਸੀ ਕੀਤਾ ਬੱਚੇ ਦਾ ਕਤਲ

On Punjab