ਅਮਰੀਕਾ ਦੇ ਦੱਖਣੀ ਰਾਜਾਂ ਟੈਕਸਾਸ, ਲੁਸਿਆਨਾ ਤੇ ਮਿਸੀਸਿਪੀ ਵਿਚ ਐਤਵਾਰ ਨੂੰ ਭਾਰੀ ਬਰਫ਼ਬਾਰੀ ਹੋਈ ਤੇ ਚਾਰੇ ਪਾਸੇ ਚਿੱਟੀ ਚਾਦਰ ਵਿੱਛ ਗਈ। ਭਾਰੀ ਬਰਫ਼ਬਾਰੀ ਕਾਰਨ ਕਈ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ ਤੇ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨਾ ਪਿਆ। ਕੁਝ ਬੱਚਿਆਂ ਤੇ ਬਾਲਗਾਂ ਨੇ ਬਰਫ਼ਬਾਰੀ ਦਾ ਆਨੰਦ ਮਾਣਿਆ। ਦੱਖਣੀ ਟੈਕਸਾਸ ਵਿਚ 6 ਇੰਚ (15 ਸੈਂਟਮੀਟਰ) ਤਕ ਬਰਫ਼ ਪਈ। ਇਸ ਨਾਲ ਸੜਕਾਂ ‘ਤੇ ਤਿਲਕਣ ਹੋਣ ਨਾਲ ਆਵਾਜਾਈ ‘ਤੇ ਅਸਰ ਪਿਆ ਤੇ ਬਿਜਲੀ ਸਿਸਟਮ ਵਿਚ ਰੁਕਾਵਟ ਪਈ। ਲੁਸਿਆਨਾ ਤੇ ਮਿਸੀਸਿਪੀ ਵਿਚ ਵੀ ਭਾਰੀ ਬਰਫ਼ਬਾਰੀ ਕਾਰਨ ਪੁਲਿਸ ਨੇ ਟੀਵੀ ਪ੍ਰਸਾਰਣ ਰਾਹੀਂ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ। ਮਿਸੀਸਿਪੀ ਦੇ ਦਰਜਨਾਂ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ। ਮੌਸਮ ਵਿਭਾਗ ਦੀ ਭਵਿੱਖਵਾਣੀ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਬਾਰਿਸ਼ ਹੋਣ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।