36.63 F
New York, US
February 23, 2025
PreetNama
ਖਾਸ-ਖਬਰਾਂ/Important News

ਅਮਰੀਕਾ ਦੇ ਨਿਊ ਆਰਲਿਯੰਸ ‘ਚ ਗੋਲੀਬਾਰੀ, 2 ਦੀ ਮੌਤ, 11 ਜ਼ਖਮੀ

New Orleans shooting: ਵਾਸ਼ਿੰਗਟਨ: ਅਮਰੀਕਾ ਦੇ ਨਿਊ ਆਰਲਿਯੰਸ ਵਿਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਜ਼ਖਮੀ ਹੋਏ ਹਨ । ਸੂਤਰਾਂ ਅਨੁਸਾਰ ਇਹ ਘਟਨਾ ਰਾਤ ਨੂੰ 3:20 ਵਜੇ ਬਰਬਰ ਅਤੇ ਚਾਰਟਰਸ ਸਟ੍ਰੀਟਸ ਵਿੱਚ ਕੈਨਲ ਸਟ੍ਰੀਟ ‘ਤੇ ਵਾਪਰੀ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਕ ਸ਼ੱਕੀ ਨੂੰ ਘਟਨਾ ਵਾਲੀ ਥਾਂ ਨੇੜੀਓ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਵੀਡੀਓ ਫੁਟੇਜ ਵੀ ਬਰਾਮਦ ਹੋਈ ਹੈ, ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਿਸ ਦੇ ਕਈ ਵਾਹਨਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਫੋਰੈਂਸਿਕ ਟੀਮਾਂ ਦੀ ਜਾਂਚ ਜਾਰੀ ਹੈ ।

ਦੱਸ ਦੇਈਏ ਕਿ ਥੈਂਕਸਗੀਵਿੰਗ ਤੋਂ ਬਾਅਦ ਦਿ ਫ੍ਰੈਂਚ ਕਵਾਰਟਰ ਵਿੱਚ ਲੋਕ ਛੁੱਟੀਆਂ ਮਨਾ ਰਹੇ ਹਨ । ਸਾਊਥਰਨ ਯੂਨੀਵਰਸਿਟੀ ਅਤੇ ਗ੍ਰਾਬਿੰਗ ਸਟੇਟ ਯੂਨੀਵਰਸਿਟੀ ਵਿਚਾਲੇ ਥੈਂਕਸਗੀਵਿੰਗ ਤੇ ਰਸਮੀ ਰੂਪ ਤੋਂ ਖੇਡੇ ਜਾਣ ਵਾਲੇ ਬੇਓ ਕਲਾਸਿਕ ਫੁੱਟਬਾਲ ਖੇਡ ਲਈ ਹਜ਼ਾਰਾਂ ਪ੍ਰਸ਼ੰਸਕ ਇੱਥੇ ਆਉਂਦੇ ਹਨ ।

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਵੀ ਬਰਬਨ ਸਟ੍ਰੀਟ ਵਿੱਚ ਗੋਲੀਬਾਰੀ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 9 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ।

Related posts

10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ

On Punjab

ਕੈਨੈਡਾ ਜਾਣ ਵਾਲੇ ਯਾਤਰੀ ਧਿਆਨ ਦੇਣ: ਵੈਨਕੂਵਰ ਤੋ ਦਿੱਲੀ ਦੀਆਂ ਏਅਰ ਕੈਨੇਡਾ ਫਲਾਈਟ ਹੋਈਆਂ ਬੰਦ, ਜਾਣੋ ਕਿਉਂ

On Punjab

ਸ਼ੇਅਰ ਬਾਜ਼ਾਰ ਨੂੰ 1000 ਅੰਕਾਂ ਦਾ ਵੱਡਾ ਗੋਤਾ

On Punjab