ਅਮਰੀਕਾ ‘ਚ ਇਕ ਵਾਰ ਫਿਰ ਗੋਲ਼ੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਫਲੋਰਿਡਾ ਸ਼ਹਿਰ ਦੇ ਹੇਲੀਆ ‘ਚ ਇਕ ਬਿਲੀਯਾਡਰ ਕਲੱਬ ਦੇ ਬਾਹਰ ਅਣਪਛਾਤੇ ਲੋਕਾਂ ਨੇ ਗੋਲ਼ੀਬਾਰੀ ਕੀਤੀ ਇਸ ਨਾਲ ਦੋ ਦੀ ਮੌਤ ਹੋ ਗਈ ਤੇ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।
ਸਥਾਨਕ ਅਮਰੀਕੀ ਮੀਡੀਆ ਰਿਪੋਰਟਸ ਮੁਤਾਬਕ ਐਤਵਾਰ ਸਵੇਰੇ ਹੇਲੀਆ ‘ਚ ਸਥਿਤ ਇਕ ਮੁਲਾ ਬੈਂਕਵੇਟ ਹਾਲ ਕੋਲ ਗੋਲ਼ੀਆ ਚੱਲੀਆਂ। ਬੈਂਕਵੇਟ ਹਾਲ ਨੂੰ ਇਕ ਸੰਗੀਤ ਪ੍ਰੋਗਰਾਮ ਲਈ ਕਿਰਾਏ ‘ਤੇ ਦਿੱਤਾ ਗਿਆ ਸੀ।
ਮਾਮਲੇ ਦੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਐਸਯੂਵੀ ‘ਚੋਂ ਤਿੰਨ ਲੋਕਾਂ ਨੇ ਉਤਰ ਕੇ ਬਾਹਰ ਭੀੜ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਪੂਰੇ ਮਾਮਲੇ ਦੀ ਹੋਰ ਜ਼ਿਆਦਾ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸੇ ਮਹੀਨੇ ਦੀ ਸ਼ੁਰੂਆਤ ‘ਚ ਅਮਰੀਕਾ ਦੇ ਇਡਾਹੋ ਸੂਬੇ ਦੇ ਰਿਗਬੀ ‘ਚ ਇਕ ਸਕੂਲ ਦੀ ਛੇਵੀਂ ਕਲਾਸ ‘ਚ ਪੜ੍ਹਣ ਵਾਲੀ ਲੜਕੀ ਨੇ ਹੀ ਗੋਲ਼ੀਬਾਰੀ ਕਰ ਦਿੱਤੀ ਸੀ। ਘਟਨਾ ‘ਚ ਦੋ ਵਿਦਿਆਰਥੀਆਂ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ ਸੀ।
