ਅਮਰੀਕਾ ਦੇ ਮਿਸ਼ਿਗਟਨ ’ਚ ਇਕ ਵਿਅਕਤੀ ਨੇ ਲਾਟਰੀ ’ਚ ਇਕ ਅਰਬ ਡਾਲਰ ਦੀ ਧੰਨਰਾਸ਼ੀ ਜਿੱਤੀ ਹੈ। ਅਮਰੀਕਾ ’ਚ ਲਾਟਰੀ ਦੇ ਇਤਿਹਾਸ ’ਚ ਇਹ ਤੀਜੀ ਸਭ ਤੋਂ ਭਾਰੀ ਧੰਨਰਾਸ਼ੀ ਹੈ। ਮਿਸ਼ਿਗਨ ਲਾਟਰੀ ਨੇ ਸ਼ੁੱਕਰਵਾਰ ਰਾਤ ਕੱਢੇ ਗਏ ਡ੍ਰਾ ’ਚ ਜੇਤੂਆਂ ਦੀਆਂ ਟਿਕਟਾਂ ਦੇ ਨੰਬਰ 4,26,42,50 ਤੇ 60 ਸੀ। ਇਸ ’ਚ ਸਭ ਤੋਂ ਜ਼ਿਆਦਾ ਧੰਨਰਾਸ਼ੀ ਦੀ ਟਿਕਟ ਦਾ ਨੰਬਰ 24 ਸੀ। ਵਿਜੇਤਾ ਟਿਕਟ ਨੋਵੀ ਦੇ ਡੇਟ੍ਰਾਇਟ ਓਪਨਗਰ ’ਚ ‘ਕ੍ਰੋਜਰ ਸਟੋਰ’ ਤੋਂ ਖ਼ਰੀਦਿਆ ਗਿਆ ਸੀ। ਕ੍ਰੋਜਰ ਸਟੋਰ ਦੇ ਸਥਾਨਿਕ ਬੁਲਾਰੇ ਨੇ ਕਿਹਾ, ‘ਮਿਸ਼ਿਗਨ ਦੇ ਕਿਸੇ ਵੀ ਵਿਅਕਤੀ ਲਈ ਅੱਜ ਦਾ ਦਿਨ ਜੀਵਨ ਬਦਲਣ ਵਾਲਾ ਸਾਬਤ ਹੋਇਆ। ਕ੍ਰੋਜਰ ਮਿਸ਼ਿਗਨ, ਮਿਸ਼ਿਗਨ ਦੇ ਨਵੇਂ ਅਰਬਪਤੀ ਨੂੰ ਵਧਾਈ ਦਿੰਦਾ ਹੈ।
previous post