44.02 F
New York, US
February 23, 2025
PreetNama
ਖਾਸ-ਖਬਰਾਂ/Important News

ਅਮਰੀਕਾ ਦੇ ਮਿੰਨੀ ਪੰਜਾਬ ਯੂਬਾ ਸਿਟੀ ‘ਚ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਮੇਲਾ

ਕੋਵਿਡ ਮਹਾਮਾਰੀ ਦਾ ਪ੍ਰਕੋਪ ਰਤਾ ਕੁ ਮੱਠਾ ਪੈਂਦਿਆਂ ਹੀ ਅਮਰੀਕਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ‘ਚ ਰੌਣਕਾਂ ਇੱਕ ਵਾਰ ਫੇਰ ਪਰਤ ਆਈਆਂ ਹਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਬੀਤੇ ਦਿਨ ਸਥਾਨਕ ਫੇਅਰ ਫੀਲਡਜ਼ ਪਾਰਕ ‘ਚ 23ਵੇਂ ਤੀਆਂ ਦੇ ਮੇਲੇ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਮੇਲੇ ‘ਚ ਦੂਰੋਂ-ਨੇੜਿਓਂ ਆਈਆਂ ਹਜ਼ਾਰਾਂ ਇਸਤਰੀਆਂ, ਮੁਟਿਆਰਾਂ ਤੇ ਬੱਚੀਆਂ ਨੇ ਨੱਚ-ਟੱਪਕੇ ਤੇ ਭਾਂਤ-ਭਾਂਤ ਦੀਆਂ ਬੋਲੀਆਂ ਪਾਕੇ ਖ਼ੂਬ ਆਨੰਦ ਲਿਆ । ਮੇਲੇ ਵਿੱਚ ਇਸਤਰੀਆਂ, ਮੁਟਿਆਰਾਂ ਤੇ ਬੱਚੀਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਨੂੰ ਪਹਿਨ ਕੇ ਚਾਰ ਚੰਨ ਲਾ ਦਿੱਤੇ।

ਪਾਰਕ ਵਿੱਚ ਲੱਗੀਆਂ ਅਨੇਕਾਂ ਆਰਜ਼ੀ ਦੁਕਾਨਾਂ ਤੋਂ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਵਸਤਾਂ ਦੀ ਭਰਪੂਰ ਖ਼ਰੀਦੋ-ਫ਼ਰੋਖ਼ਤ ਹੋਈ।ਇਸ ਮੌਕੇ ਥਾਂ-ਥਾਂ ਤੇ ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪੋਸਟਰ ਲੱਗੇ ਹੋਏ ਸਨ। ਤੀਆਂ ਦੇ ਇਸ ਮੇਲੇ ਦੀ ਇਹ ਖ਼ਾਸੀਅਤ ਰਹੀ ਕਿ ਇਸ ਦਾ ਆਯੋਜਨ ਵੀ ਪੰਜਾਬੀ ਇਸਤਰੀਆਂ ਵੱਲੋਂ ਹੀ ਕੀਤਾ ਗਿਆ ਤੇ ਇਸ ‘ਚ ਭਾਗ ਵੀ ਕੇਵਲ ਇਸਤਰੀਆਂ ਨੇ ਹੀ ਲਿਆ। ਇਸ ਮੇਲੇ ਦਾ ਆਯੋਜਨ ਇੰਟਰ-ਨੈਸ਼ਨਲ ਆਰਗੇਨਾਈਜੇਸ਼ਨ ਆਫ਼ ਪੰਜਾਬੀ ਵਿਮਿਨ ਇਨਕਾਰਪੋਰੇਸ਼ਨ ਦੀ ਮੁੱਖ ਪ੍ਰਬੰਧਕ ਪਰਮ ਤੱਖਰ ਵੱਲੋਂ ਕੀਤਾ ਗਿਆ ।

Related posts

Bihar News: ਮਧੂਬਨੀ ‘ਚ ਕੋਲਾ ਡਿਪੂ ‘ਚੋਂ ਨਿਕਲਦੇ ਧੂੰਏਂ ਦੀ ਲਪੇਟ ‘ਚ ਆਏ ਸਕੂਲੀ ਵਿਦਿਆਰਥੀ, 9 ਬੱਚੇ ਬੇਹੋਸ਼

On Punjab

ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹੈ ਨੀਰਾ ਟੰਡਨ : ਜੋਅ ਬਾਇਡਨ

On Punjab

ਅੱਤਵਾਦ ਖ਼ਿਲਾਫ਼ ਪਾਕਿਸਤਾਨ ਦੀ ਸਖਤੀ, 11 ਜਥੇਬੰਦੀਆਂ ਬੈਨ

On Punjab