ਭਾਰੀ ਮੀਂਹ ਪੈਣ ਕਾਰਨ ਪੂਰੀ ਦੁਨੀਆ ਚ ਹਾਲਾਤ ਮਾੜੇ ਹੋ ਗਏ ਹਨ। ਕਈ ਦੇਸ਼ਾਂ ਚ ਹੜ ਆ ਗਿਆ ਹੈ। ਹੜ ਦਾ ਕਹਿਰ ਤੋਂ ਅਮਰੀਕਾ ਅਤੇ ਚੀਨ ਵੀ ਨਹੀਂ ਬੱਚ ਸਕਿਆ ਹੈ। ਹਾਲਾਤ ਇਹ ਹਨ ਕਿ ਵਾਸ਼ਿੰਗਟਨ ਚ ਜਿੱਥੇ ਵਾਈਟ ਹਾਊਸ ਚ ਪਾਣੀ ਵੜ ਗਿਆ ਹੈ ਤਾਂ ਦੂਜੇ ਪਾਸੇ ਚੀਨ ਦੀਆਂ ਸੜਕਾਂ ’ਤੇ ਕਿਸ਼ਤੀਆਂ ਤੈਰ ਰਹੀਆਂ ਹਨ।
ਮੀਂਹ ਕਾਰਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਚ ਹੜ ਦੇ ਹਾਲਾਤ ਹਨ। ਇੱਥੇ ਮੈਟਰੋ ਅਤੇ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ। ਸੜਕਾਂ ’ਤੇ ਲੋਕਾਂ ਦੀਆਂ ਗੱਡੀਆਂ ਫੱਸ ਗਈਆਂ ਹਨ। ਹਾਲਾਤ ਅਜਿਹੇ ਹੋ ਗਏ ਕਿ ਲੋਕਾਂ ਨੂੰ ਕਾਰਾਂ ’ਤੇ ਚੜ੍ਹ ਕੇ ਮਦਦ ਦੀ ਗੁਹਾਰ ਲਗਾਉਣੀ ਪਈ।
ਚੀਨ ਚ ਮੀਂਹ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਚੀਨ ਦੇ ਹੁਨਾਨ ਸੂਬੇ ਦੇ ਹੈਂਗਯਾਂਨ ਚ ਭਾਰੀ ਮੀਂਹ ਮਗਰੋਂ ਹਾਲਾਤ ਬੇਹਦ ਮਾੜੇ ਹੋ ਗਏ ਹਨ। ਸੜਕਾਂ ਪਾਣੀ ਨਾਲ ਭਰੀਆਂ ਪਈਟਾਂ ਹਨ। ਹਾਲਾਤ ਇਹ ਹਨ ਕਿ ਇੱਥੇ ਸੜਕਾਂ ਤੇ ਕਿਸ਼ਤੀਆਂ ਤੈਰ ਰਹੀਆਂ ਹਨ।
ਸਪੇਨ ਦੇ ਤਫੱਲਾਂ ਚ ਵੀ ਮੀਂਹ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਸ ਚ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਕਾਰਾਂ ਤਕ ਵਹਿ ਗਈਆਂ। ਇਸ ਤੋਂ ਇਲਾਵਾ ਇੱਥੇ ਭੂ-ਖੋਰ ਹੋਣ ਦੀ ਵੀ ਸੰਭਾਵਨਾ ਹੈ।
ਭਾਰਤ ਦੇ ਵੱਡੇ ਸ਼ਹਿਰ ਮੁੰਬਈ ਚ ਪਹਿਲਾਂ ਹੀ ਹਾਲਾਤ ਖਰਾਬ ਹਨ। ਕੁਲ ਮਿਲਾ ਕੇ ਭਾਰੀ ਮੀਂਹ ਨੇ ਇਨ੍ਹਾਂ ਦੇਸ਼ਾਂ ਚ ਲੋਕਾਂ ਦੇ ਜੀਵਨ ਨੂੰ ਭਾਰੀ ਮੁਸ਼ਕਲਾਂ ਚ ਪਾ ਦਿੱਤਾ ਹੈ। ਮੁੰਬਈ ਚ ਮੀਂਹ ਦਾ ਕਹਿਰ ਹਾਲੇ ਵੀ ਜਾਰੀ ਹੈ।