PreetNama
ਖਾਸ-ਖਬਰਾਂ/Important News

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਟਜ਼ ਦਾ ਦੇਹਾਂਤ

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ਵਿਚ ਸ਼ਨਿਚਰਵਾਰ ਨੂੰ ਕੈਲੀਫੋਰਨੀਆ ‘ਚ ਦੇਹਾਂਤ ਹੋ ਗਿਆ। ਸ਼ੁਲਟਜ਼ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਾਰਜਕਾਲ ਦੌਰਾਨ ਸੀਤ ਜੰਗ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਟੈਨਫੋਰਡ ਯੂਨੀਵਰਸਿਟੀ ਸਥਿਤ ਹੂਵਰ ਇੰਸਟੀਟਿਊਸ਼ਨ ਨੇ ਦਿੱਤੀ। ਇੱਥੇ ਸ਼ੁਲਟਜ਼ ਨੇ ਤਿੰਨ ਦਹਾਕਿਆਂ ਤਕ ਕੰਮ ਕੀਤਾ।

ਸ਼ੁਲਟਜ਼ ਆਪਣੇ ਲੰਬੇ ਸਿਆਸੀ ਕਰੀਅਰ ਦੌਰਾਨ ਦੂਜੇ ਅਜਿਹੇ ਵਿਅਕਤੀ ਸਨ ਜਿਹੜੇ ਚਾਰ ਵੱਖ-ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਰੋਨਾਲਡ ਰੀਗਨ ਦੀ ਸਰਕਾਰ ਵਿਚ ਉਹ ਜਿੱਥੇ ਵਿਦੇਸ਼ ਮੰਤਰੀ ਰਹੇ, ਉਥੇ ਰਿਚਰਡ ਨਿਕਸਨ ਦੇ ਪ੍ਰਸ਼ਾਸਨ ‘ਚ ਵਿੱਤ ਮੰਤਰੀ, ਕਿਰਤ ਮੰਤਰੀ ਅਤੇ ਡਿਪਾਰਟਮੈਂਟ ਆਫ ਦੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਅਹੁਦੇ ‘ਤੇ ਰਹੇ। ਸਾਬਕਾ ਵਿਦੇਸ਼ ਮੰਤਰੀ ਅਤੇ ਹੂਵਰ ਇੰਸਟੀਚਿਊਟ ਦੀ ਨਿਰਦੇਸ਼ਕ ਕੋਂਡਲਿਸਾ ਰਾਈਸ ਨੇ ਕਿਹਾ, ‘ਉਹ ਹਰ ਮਾਅਨੇ ‘ਚ ਸੱਚੇ ਰਾਸ਼ਟਰਭਗਤ ਸਨ। ਉਨ੍ਹਾਂ ਨੂੰ ਇਤਿਹਾਸ ‘ਚ ਇਕ ਅਜਿਹੇ ਵਿਅਕਤੀ ਲਈ ਯਾਦ ਕੀਤਾ ਜਾਵੇਗਾ ਜਿਸ ਨੇ ਦੁਨੀਆ ਨੂੰ ਸ਼ਾਂਤੀ ਵੱਲ ਲਿਜਾਉਣ ਲਈ ਕੋਈ ਕਸਰ ਨਹੀਂ ਛੱਡੀ।’ ਸ਼ੁਲਟਜ਼ ਦੇ ਦੇਹਾਂਤ ਦੀ ਵਜ੍ਹਾ ਹਾਲੇ ਤਕ ਸਪੱਸ਼ਟ ਨਹੀਂ ਹੋ ਸਕੀ ਹੈ।

Related posts

ਕੈਨੇਡਾ : ਪੰਜਾਬੀ ਟਰੱਕ ਡਰਾਈਵਰ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ

On Punjab

ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ ‘ਚ ਵਿਸ਼ੇਸ਼ ਸਨਮਾਨ

Pritpal Kaur

ਨੇਪਾਲ ਦੀ ਰਾਸ਼ਟਰਪਤੀ ਨੇ ਨਾਗਰਿਕਤਾ ਬਿੱਲ ਨੂੰ ਨਹੀਂ ਦਿੱਤੀ ਮਨਜ਼ੂਰੀ, ਸੰਵਿਧਾਨਕ ਸੰਕਟ ਦੇ ਆਸਾਰ

On Punjab