ਵਾਸ਼ਿੰਗਟਨ: ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਪਿਛਲੇ ਸੱਤ ਦਹਾਕਿਆਂ ਤੋਂ ਬਾਅਦ ਇਸ ਵਾਰ ਸਭ ਤੋਂ ਭਿਆਨਕ ਮੰਦੀ ਦਾ ਸਾਹਮਣਾ ਕਰਨਾ ਪਏਗਾ। ਅਰਥਸ਼ਾਸਤਰੀਆਂ ਨੇ ਇਹ ਦਾਅਵਾ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਕਿ ਕੋਰੋਨਾ ਮਹਾਮਾਰੀ ਮੁੜ ਪਰਤ ਸਕਦੀ ਹੈ ਜੋ ਅਰਥਵਿਵਸਥਾ ਲਈ ਵੱਡਾ ਸੰਕਟ ਲੈ ਕੇ ਆਵੇਗੀ।
ਨੈਸ਼ਨਲ ਐਸੋਸੀਏਸ਼ਨ ਫਾਰ ਬਿਜ਼ਨੈਸ ਇਕੌਨੌਮਿਕਸ ਵੱਲੋਂ ਕੀਤੇ ਸਰਵੇਖਣ ਦੇ ਅਨੁਮਾਨ ਮੁਤਾਬਕ ਕੋਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ ‘ਚ ਘਰੇਲੂ ਉਤਪਾਦ 2020 ‘ਚ 5.9% ਘੱਟ ਜਾਵੇਗਾ। ਇਹ ਗਿਰਾਵਟ 1946 ਤੋਂ ਬਾਅਦ ਸਭ ਤੋਂ ਵੱਧ ਹੋਵੇਗੀ। ਜਦੋਂ ਦੂਜੇ ਵਿਸ਼ਵ ਯੁੱਧ ਮਗਰੋਂ ਅਮਰੀਕਾ ਦੀ ਜੀਡੀਪੀ ‘ਚ 11.6 ਫੀਸਦ ਕਮੀ ਹੋਈ ਸੀ।
ਐਨਏਬੀਈ ਦੇ 48 ਮਾਹਿਰਾਂ ਦੀ ਕਮੇਟੀ ਦਾ ਅੰਦਾਜ਼ਾ ਹੈ ਕਿ ਜਨਵਰੀ-ਮਾਰਚ ਤਿਮਾਹੀ ‘ਚ ਅਮਰੀਕਾ ਦੀ ਜੀਡੀਪੀ 5% ਘੱਟ ਜਾਵੇਗੀ ਜਦਕਿ ਇਸ ਤੋਂ ਬਾਅਦ ਅਪ੍ਰੈਲ-ਜੂਨ ਤਿਮਾਹੀ ‘ਚ ਇਹ ਗਿਰਾਵਟ ਰਿਕਾਰਡ 33.5% ਹੋਵੇਗੀ। ਹਾਲਾਂਕਿ 2020 ਦੀ ਦੂਜੀ ਤਿਮਾਹੀ ‘ਚ ਵਾਧਾ ਦਰ ਬਿਹਤਰ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ‘ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ
ਜੁਲਾਈ-ਸਤਬੰਰ ਤਿਮਾਹੀ ‘ਚ 9.1% ਅਤੇ ਅਕਤੂਬਰ-ਦਸੰਬਰ ਤਿਮਾਹੀ 6.8% ਰਹਿਣ ਦਾ ਅਨੁਮਾਨ ਹੈ। ਅਰਥਸ਼ਾਸ਼ਤਰੀਆਂ ਮੁਤਾਬਕ 2021 ‘ਚ ਅਮਰੀਕਾ ਦੀ ਵਾਧਾ ਦਰ 3.6% ਰਹੇਗੀ।