44.02 F
New York, US
February 24, 2025
PreetNama
ਖਾਸ-ਖਬਰਾਂ/Important News

ਅਮਰੀਕਾ ਨੇ ਕਿਹਾ- ਅਫ਼ਗਾਨਿਸਤਾਨ ‘ਚ ਫਿਰ ਇਕਜੁੱਟ ਹੋ ਰਹੇ ਅਲਕਾਇਦਾ ਤੇ ਤਾਲਿਬਾਨ, ਦੁਨੀਆ ‘ਤੇ ਵਧੇਗਾ ਖ਼ਤਰਾ

ਅਫ਼ਗਾਨਿਸਤਾਨ ‘ਚ ਇਕ ਵਾਰ ਫਿਰ ਤੋਂ ਤਾਲਿਬਾਨ ਤੇ ਅਲਕਾਇਦਾ ਇਕਜੁੱਟ ਹੋ ਰਹੇ ਹਨ। ਅਮਰੀਕਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਦੀ ਵਾਪਸੀ ਤੋਂ ਬਾਅਦ ਵੀ ਅਮਰੀਕਾ ਲਗਾਤਾਰ ਤਾਲਿਬਾਨ ਤੇ ਉਸ ਦੀ ਸਰਕਾਰ ‘ਤੇ ਨਜ਼ਰ ਰੱਖੇ ਹੋਏ ਹੈ। ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਕ ਮਿਲੇ ਮੁਤਾਬਕ ਅਫ਼ਗਾਨਿਸਤਾਨ ਤੋਂ ਅਮਰੀਕਾ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਤੇ ਅਲਕਾਇਦਾ ਫਿਰ ਤੋਂ ਇਕਜੁੱਟ ਹੋ ਰਹੇ ਹਨ। ਇਸ ਨਾਲ ਦੁਨੀਆ ‘ਤੇ ਆਉਣ ਵਾਲੇ ਸਮੇਂ ‘ਚ ਖਤਰਾ ਵਧ ਸਕਦਾ ਹੈ।

ਕੁਝ ਦਿਨਾਂ ਪਹਿਲਾਂ ਹੀ ਨਿਊਯਾਰਕ ਟਾਈਮਜ਼ ਨੇ ਆਪਣੀ ਇਕ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਅਲਕਾਇਦਾ ਬਹੁਤ ਤੇਜ਼ੀ ਨਾਲ ਅਫ਼ਗਾਨਿਸਤਾਨ ‘ਚ ਫਿਰ ਤੋਂ ਪੈਰ ਪਸਾਰ ਰਿਹਾ ਹੈ ਤੇ ਅਮਰੀਕੀ ਫੌਜੀਆਂ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਇੱਥੇ ਸੰਕਟ ਦੋਗੁਣਾ ਹੋ ਜਾਵੇਗਾ। ਅਫ਼ਗਾਨਿਸਤਾਨ ‘ਚ ਫੌਜ ਕਮਾਨ ਸੰਭਾਲਣ ਵਾਲੇ ਤਮਾਮ ਅਮਰੀਕੀ ਅਫ਼ਸਰ ਯੂਐਸ ਸੈਨੇਟ ਦੀ ਆਰਮਡ ਫੋਰਸ ਕਮੇਟੀ ਦੇ ਸਾਹਮਣੇ ਪੇਸ਼ ਹੋ ਰਹੇ ਹਨ। ਮੰਗਲਵਾਰ ਨੂੰ ਵੀ ਕੁਝ ਅਫਸਰ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਇਨ੍ਹਾਂ ‘ਚ ਜਨਰਲ ਮਾਰਕ ਮਿਲੇ ਵੀ ਸ਼ਾਮਲ ਹਨ। ਸੈਨੇਟ ਦੀ ਕਮੇਟੀ ਨੇ ਇਨ੍ਹਾਂ ਅਫਸਰਾਂ ਤੋਂ ਅਫ਼ਗਾਨਿਸਤਾਨ ਨੂੰ ਲੈ ਕੇ ਕੁਝ ਤਿੱਖੇ ਸਵਾਲ ਕੀਤੇ।

ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਕ ਮਿਲੇ ਤੋਂ ਇਕ ਸਵਾਲ ਤਾਲਿਬਾਨ ਤੇ ਅਲਕਾਇਦਾ ਦੇ ਰਿਸ਼ਤਿਆਂ ਨੂੰ ਲੈ ਕੇ ਕੀਤਾ ਗਿਆ। ਇਸ ਦੇ ਬਾਅਦ ਜਵਾਬ ‘ਚ ਮਾਲਕ ਮਿਲੇ ਨੇ ਕਿਹਾ ਕਿ ਤਾਲਿਬਾਨ ਤੋਂ ਇਹ ਉਮੀਦ ਕਰਨਾ ਬੇਮਾਨੀ ਹੈ ਕਿ ਉਹ ਅਲਕਾਇਦਾ ਦੇ ਆਪਣੇ ਰਿਸ਼ਤੇ ਕਦੀ ਖਤਮ ਕਰੇਗਾ। ਦਰਅਸਲ ਤਾਲਿਬਾਨ ਨੇ ਅਲਕਾਇਦਾ ਤੋਂ ਆਪਣੇ ਰਿਸ਼ਤੇ ਕਦੀ ਤੋੜੇ ਹੀ ਨਹੀਂ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਤਾਲਿਬਾਨ ਨੇ ਦੋਹਾ ਸਮਝੌਤਾ ਦਾ ਪਾਲਣ ਨਹੀਂ ਕੀਤਾ ਹੈ।

Related posts

ਟਰੰਪ ਨੇ ਕੀਤਾ ਸਾਫ਼, ਕਿਹਾ-ਮੈਂ ਜਾਂ ਵ੍ਹਾਈਟ ਹਾਊਸ ਦੇ ਮੁਲਾਜ਼ਮ COVID ਵੈਕਸੀਨ ਪ੍ਰਾਪਤ ਕਰਨ ਵਾਲੇ ਦੀ ਪਹਿਲੀ ਲਿਸਟ ‘ਚ ਨਹੀਂ

On Punjab

America : ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਹੱਤਿਆਰੇ ਨੂੰ ਸੁਣਾਈ ਮੌਤ ਦੀ ਸਜ਼ਾ

On Punjab

ਇੱਕ ਸ਼ਖਸ ਦੀ ਮੌਤ ਨੇ ਹਿਲਾਈ ਦੁਨੀਆ, ਹੁਣ ਬਦਲ ਜਾਣਗੇ ਪੁਲਿਸ ਲਈ ਕਾਇਦੇ-ਕਾਨੂੰਨ

On Punjab