ਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਜਲਡਮਰੂਮੱਧ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਕਰਨ ਨੂੰ ਕਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਊਰੋ ਦੇ ਮੈਂਬਰ ਤੇ ਵਿਦੇਸ਼ ਮਾਮਲੇ ਕਮਿਸ਼ਨ ਦੇ ਦਫ਼ਤਰ ਦੇ ਡਾਇਰੈਕਟਰ ਯਾਂਗ ਜਿਏਚੀ ਨਾਲ ਫੋਨ ’ਤੇ ਹੋਈ ਗੱਲਬਾਤ ’ਚ ਇਹ ਸੰਦੇਸ਼ ਦਿੱਤਾ।
ਫੋਨ ’ਤੇ ਗੱਲਬਾਤ ਦੌਰਾਨ ਬਲਿੰਕਨ ਨੇ ਹਾਂਗਕਾਂਗ ’ਚ ਲੋਕਤੰਤਰੀ ਮਾਪਦੰਡਾਂ ’ਚ ਗਿਰਾਵਟ ’ਤੇ ਅਮਰੀਕੀ ਚਿੰਤਾ ਤੋਂ ਜਾਣੂ ਕਰਵਾਇਆ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਨੇ ਸ਼ਿਨਜਿਆਂਗ ’ਚ ਮੁਸਲਿਮ ਉਈਗਰ ਕਤਲੇਆਮ ਤੇ ਫ਼ਿਰਕੇ ਹੋਰ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਗ਼ੈਰ ਮਨੁੱਖੀ ਅੱਤਿਆਚਾਰ ਦਾ ਵੀ ਮੁੱਦਾ ਉਠਾਇਆ। ਵਿਦੇਸ਼ ਵਿਭਾਗ ਨੇ ਕਿਹਾ ਕਿ ਉਨ੍ਹਾਂ ਬੀਜਿੰਗ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਤੇ ਜਲਡਮਰੂਮੱਧ ’ਚ ਤਣਾਅ ਵਧ ਰਿਹਾ ਹੈ। ਚੀਨ ਨੇ ਤਾਇਵਾਨ ਖ਼ਿਲਾਫ਼ ਸਿਆਸੀ ਦਬਾਅ ਤੇ ਹੋਰ ਖ਼ਤਰਾ ਵਧਾ ਦਿੱਤਾ ਹੈ। ਕਰੀਬ-ਕਰੀਬ ਹਰ ਰੋਜ਼ ਤਾਇਪੇ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਉਲੰਘਣਾ ਕੀਤੀ ਜਾ ਰਹੀ ਹੈ।