27.36 F
New York, US
February 5, 2025
PreetNama
ਰਾਜਨੀਤੀ/Politics

ਅਮਰੀਕਾ ਨੇ ਬਦਲਿਆ ਰਵੱਈਆ, ਵ੍ਹਾਈਟ ਹਾਊਸ ਨੇ ਟਵਿੱਟਰ ‘ਤੇ PM ਮੋਦੀ ਨੂੰ ਕੀਤਾ ਅਨਫਾਲੋ

White House unfollows: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਸੰਕਟ ਵਿਚਾਲੇ ਜਦੋਂ ਅਮਰੀਕਾ ਨੂੰ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਸਹਾਇਤਾ ਦੀ ਜ਼ਰੂਰਤ ਸੀ, ਤਾਂ ਭਾਰਤ ਨੇ ਅੱਗੇ ਵੱਧ ਕੇ ਉਸਦੀ ਸਹਾਇਤਾ ਕੀਤੀ ਸੀ । ਇਸਦੇ ਕੁਝ ਦਿਨ ਬਾਅਦ ਹੀ ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਨੇ ਪ੍ਰਧਾਨਮੰਤਰੀ ਮੋਦੀ ਸਮੇਤ ਭਾਰਤ ਦੇ 6 ਟਵਿੱਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਹੁਣ ਕੁਝ ਦਿਨ ਬਾਅਦ ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫਤਰ, ਰਾਸ਼ਟਰਪਰੀ ਭਵਨ ਸਮੇਤ ਭਾਰਤ ਦੇ ਕੁੱਲ 6 ਟਵਿੱਟਰ ਹੈਂਡਲ ਨੂੰ ਅਚਾਨਕ ਅਨਫਾਲੋ ਕਰ ਦਿੱਤਾ ਹੈ ।

ਦਰਅਸਲ, ਅਮਰੀਕਾ ਹੋਰ ਕਿਸੇ ਦੇਸ਼ ਜਾ ਉਸ ਦੇ ਰਾਸ਼ਟਰੀ ਪ੍ਰਧਾਨਾਂ ਦੇ ਟਵਿੱਟਰ ਹੈਂਡਲ ਨੂੰ ਫਾਲੋ ਨਹੀਂ ਕਰਦਾ, ਪਰ ਭਾਰਤ ਦੇ ਇਹ ਹੈਂਡਲ ਅਪਵਾਦ ਦੇ ਰੂਪ ਵਿੱਚ ਫਾਲੋ ਕੀਤੇ ਗਏ ਸੀ । ਹੁਣ ਅਮਰੀਕਾ ਨੇ ਆਪਣੇ ਇਸ ਰਵੱਈਏ ਵਿੱਚ ਤਬਦੀਲੀ ਕੀਤੀ ਹੈ ਅਤੇ ਵ੍ਹਾਈਟ ਹਾਊਸ ਅਮਰੀਕਾ ਦੇ ਬਾਹਰ ਕਿਸੇ ਨੂੰ ਫਾਲੋ ਨਹੀਂ ਕਰ ਰਿਹਾ ਹੈ ।

ਦੱਸ ਦੇਈਏ ਕਿ ਇਨ੍ਹਾਂ ਸਾਰਿਆਂ ਦੇ ਨਾਲ ਵ੍ਹਾਈਟ ਹਾਊਸ ਵੱਲੋਂ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ 19 ਹੋ ਗਈ ਸੀ । ਜਿਸ ਵਿਚ ਸਾਰੇ ਵਿਦੇਸ਼ੀ ਹੈਂਡਲ ਭਾਰਤ ਨਾਲ ਸਬੰਧਿਤ ਸਨ । ਹੁਣ ਕੁਝ ਦਿਨ ਦੇ ਬਾਅਦ ਵ੍ਹਾਈਟ ਹਾਊਸ ਨੇ ਵਾਪਸ ਇਹਨਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫਾਲੋ ਕਰ ਦਿੱਤਾ ਹੈ ਅਤੇ ਸਿਰਫ ਅਮਰੀਕੀ ਪ੍ਰਸ਼ਾਸਨ, ਡੋਨਾਲਡ ਟਰੰਪ ਨਾਲ ਜੁੜੇ ਟਵਿੱਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ । ਮੌਜੂਦਾ ਸਮੇਂ ਵਿੱਚ ਵ੍ਹਾਈਟ ਹਾਊਸ ਹੁਣ ਸਿਰਫ 13 ਟਵਿੱਟਰ ਹੈਂਡਲ ਨੂੰ ਫਾਲੋ ਕਰ ਰਿਹਾ ਹੈ ।

ਜ਼ਿਕਰਯੋਗ ਹੈ ਕਿ ਭਾਰਤ ਨੇ ਵੱਡੀ ਗਿਣਤੀ ਵਿੱਚ ਹਾਈਡ੍ਰੋਕਸੀਕਲੋਰੋਕਵਿਨ ਦੀ ਦਵਾਈ ਅਮਰੀਕਾ ਨੂੰ ਭੇਜੀ ਹੈ, ਨਾ ਸਿਰਫ ਅਮਰੀਕਾ ਸਗੋਂ ਦੁਨੀਆ ਦੇ ਕਈ ਵੱਡੇ ਦੇਸ਼ਾਂ ਨੂੰ ਇਹ ਦਵਾਈ ਭਾਰਤ ਵੱਲੋਂ ਭੇਜੀ ਗਈ ਹੈ । ਹਾਲਾਂਕਿ, ਬੀਤੇ ਦਿਨੀਂ ਅਮਰੀਕਾ ਤੋਂ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਜਿੰਨੀ ਆਸ ਸੀ ਹਾਈਡ੍ਰੋਕਸੀਕਲੋਰੋਕਵਿਨ ਕੋਰੋਨਾ ਵਿਰੁੱਧ ਲੜਾਈ ਵਿਚ ਉਨੀ ਸਹਾਇਕ ਸਿੱਧ ਨਹੀਂ ਹੋਈ ਹੈ ।

Related posts

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਖੋਲ੍ਹਿਆ ਆਪਣੀ ਕਾਰਗੁਜ਼ਾਰੀ ਦਾ ਚਿੱਠਾ

On Punjab

ਕਾਬੁਲ ਏਅਰਪੋਰਟ ‘ਤੇ ਹੰਗਾਮੇ ‘ਚ 5 ਲੋਕਾਂ ਦੀ ਮੌਤ, ਅਮਰੀਕੀ ਫੌਜ ਨੇ ਕੀਤੀ ਹਵਾ ‘ਚ ਫਾਇਰਿੰਗ, ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਵਿਗੜੇ ਹਾਲਾਤ

On Punjab

ਦੋਸ਼ੀ ਨੂੰ ਮੌਤ ਦੀ ਸਜ਼ਾ ਲਈ ਹਾਈਕੋਰਟ ਪੁੱਜੀ ਸੀਬੀਆਈ

On Punjab