72.99 F
New York, US
November 8, 2024
PreetNama
ਸਮਾਜ/Social

ਅਮਰੀਕਾ ਨੇ ਬੱਚਿਆਂ ਅੰਦਰ ਪੋਲੀਓ ਵਰਗੀ ਨਵੀਂ ਬਿਮਾਰੀ ਦੀ ਦਿੱਤੀ ਚਿਤਾਵਨੀ : ਸਿਹਤ ਵਿਭਾਗ

ਅਮਰੀਕਾ ਨੇ ਮਾਪਿਆਂ ਤੇ ਸਿਹਤ ਮੁਲਾਜ਼ਮਾਂ ਨੂੰ ਅਗਲੇ ਕੁਝ ਮਹੀਨਿਆਂ ‘ਚ ਪੋਲੀਓ ਵਰਗੀ ਬਿਮਾਰੀ ਐਕਿਊਟ ਫਲੇਸਿਡ ਮਾਈਲਿਟਿਸ (Acute Flaccid Myelities) ਦੀ ਚਿਤਾਵਨੀ ਦਿੱਤੀ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਮੰਗਲਵਾਰ ਨੂੰ (ਸਥਾਨਕ ਸਮੇਂ ਅਨੁਸਾਰ) ਇਕ ਰਿਲੀਜ਼ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

ਰਿਲੀਜ਼ ਵਿਚ ਇਹ ਕਿਹਾ ਗਿਆ ਹੈ ਕਿ ਅਗਸਤ ਤੋਂ ਨਵੰਬਰ ਦੇ ਵਿਚਕਾਰ ਅਚਾਨਕ ਅੰਗਾਂ ਵਿਚ ਕਮਜ਼ੋਰੀ ‘ਤੇ ਮਾਪਿਆਂ ਤੇ ਡਾਕਟਰਾਂ ਨੂੰ ਸ਼ੱਕੀ AFM ਮਰੀਜ਼ਾਂ ਦੇ ਤੌਰ ‘ਤੇ ਦੇਖਣਾ ਚਾਹੀਦਾ ਹੈ। ਹਾਲ ਹੀ ‘ਚ ਸਾਹ ਦੀ ਤਕਲੀਫ਼ ਜਾਂ ਬੁਖਾਰ ਤੇ ਗਲ਼ੇ ਜਾਂ ਪਿੱਠ ਦਰਦ ਜਾਂ ਹੋਰ ਨਿਊਰੋ ਦੇ ਲੱਛਣ ਉਨ੍ਹਾਂ ਦੀ ਚਿੰਤਾ ਵਧਾ ਸਕਦੇ ਹਨ।

ਸੀਡੀਸੀ ਦੀ ਰਿਲੀਜ਼ ‘ਚ ਅੱਗੇ ਦੱਸਿਆ ਗਿਆ ਹੈ ਕਿ ਏਐੱਫਐੱਮ ਇਕ ਮੈਡੀਕਲ ਐਮਰਜੈਂਸੀ ਹੈ ਤੇ ਮਰੀਜ਼ਾਂ ਦੀ ਫੌਰਨ ਸਿਹਤ ਸਬੰਧੀ ਦੇਖਭਾਲ ਹੋਣੀ ਚਾਹੀਦੀ ਹੈ, ਇੱਥੋਂ ਤਕ ਕਿ ਉਨ੍ਹਾਂ ਇਲਾਕਿਆਂ ‘ਚ ਵੀ ਜਿੱਥੇ ਕਾਫੀ ਕੋਰੋਨਾ ਵਾਇਰਸ ਦੇ ਮਾਮਲੇ ਹਨ। ਸੋਸ਼ਲ ਡਿਸਟੈਂਸਿੰਗ ਕਾਰਨ ਇਸ ਸਾਲ ਕੋਰੋਨਾ ਦੀ ਇਕ ਹੋਰ ਲਹਿਰ ‘ਚ ਦੇਰ ਹੋ ਸਕਦੀ ਹੈ ਤੇ ਅਜਿਹੀ ਸਥਿਤੀ ‘ਚ ਏਐੱਫਐੱਮ ਦੇ ਮਾਮਲੇ ਉਮੀਦ ਨਾਲੋਂ ਜ਼ਿਆਦਾ ਵਧ ਸਕਦੇ ਹਨ।

ਅੱਗੇ ਦੱਸਿਆ ਗਿਆ ਹੈ ਕਿ ਸਾਲ 2014 ਤੋਂ ਬਾਅਦ ਹਰ ਦੋ ਸਾਲਾਂ ‘ਚ ਨਿਊਰੋਲੌਜੀਕਲ ਬਿਮਾਰੀ ਕਾਰਨ ਪੈਰਾਲਿਸਿਸ ਦੇ ਮਾਮਲੇ ਸਾਹਮਣੇ ਆਏ ਹਨ। 2018 ਵਿਚ ਸਭ ਤੋਂ ਵੱਡਾ ਪ੍ਰਕੋਪ 42 ਸੂਬਿਆਂ ‘ਚ ਸਾਹਮਣੇ ਆਇਆ ਜਿਸ ਨੇ 239 ਲੋਕਾਂ ਨੂੰ ਬਿਮਾਰ ਕੀਤਾ ਹੈ ਜਿਨ੍ਹਾਂ ਵਿਚੋਂ ਲਗਪਗ 95 ਫ਼ੀਸਦ ਬੱਚੇ ਹਨ।

ਸੀਡੀਸੀ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਐਮਰਜੈਂਸੀ ਡਿਪਾਰਟਮੈਂਟ ‘ਚ ਪੈਡਿਆਟ੍ਰਿਸ਼ੀਅਨਸ (Pediatricians) ਤੇ ਫਰੰਟਲਾਈਨ ਪ੍ਰੋਵਾਈਡਰਜ਼ (Frontline Providers) ਤੇ ਅਰਜੈਂਟ ਕੇਅਰਸ (Urgent Cares) ਨੂੰ ਏਐੱਫਐੱਮ ਦੀ ਫੌਰਨ ਪਛਾਣ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਲਿਹਾਜ਼ਾ ਫੌਰਨ ਏਐੱਫਐੱਮ ਦੀ ਪਛਾਣ ਨਾਲ ਜਲਦ ਇਸ ਦੀ ਇਲਾਜ ਸੰਭਵ ਹੋ ਸਕੇਗਾ।

Related posts

Commandos weren’t trained in anti-hijacking ops: Punjab ex-top cop on not storming IC 814 Web series shows police failed to take out hijackers at Amritsar Airport in 1999

On Punjab

Dussehra 2020 Special: ਦੁਸਹਿਰੇ ‘ਤੇ ਭਾਰਤ ਤੋਂ ਲੈ ਕੇ ਅਮਰੀਕਾ ਤਕ ਹੋਵੇਗਾ ਸੁੰਦਰਕਾਂਡ ਪਾਠ, ਆਨਲਾਈਨ ਰਜਿਸਟ੍ਰੇਸ਼ਨ ਜਾਰੀ

On Punjab

ਨਿਰਭਯਾ ਦੇ ਦੋਸ਼ੀਆਂ ਦਾ ਡੈੱਥ ਵਾਰੰਟ, 22 ਜਨਵਰੀ ਲਾਏ ਜਾਣਗੇ ਫਾਹੇ

On Punjab