ਅਮਰੀਕਾ ਨੇ ਭਾਰਤੀ-ਅਮਰੀਕੀ ਸਫ਼ਾਰਤਕਾਰ ਅਤੁਲ ਕੇਸ਼ਪ ਨੂੰ ਭਾਰਤ ‘ਚ ਅੰਤਿ੍ਮ ਰਾਜਦੂਤ ਨਿਯੁਕਤ ਕੀਤਾ ਹੈ। ਉਹ ਕਾਫ਼ੀ ਸਮੇਂ ਤਕ ਵਿਦੇਸ਼ ਮੰਤਰਾਲੇ ‘ਚ ਕੰਮ ਕਰ ਚੁੱਕੇ ਹਨ। ਕੇਸ਼ਪ (50) ਰਾਜਦੂਤ ਡੈਨੀਅਲ ਸਮਿਥ ਦੇ ਸੇਵਾਮੁਕਤ ਹੋਣ ਤੋਂ ਬਾਅਦ ਨਵੀਂ ਦਿੱਲੀ ਰਵਾਨਾ ਹੋਣਗੇ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਦੂਤ ਕੇਸ਼ਪ ਦੀ ਨਿਯੁਕਤੀ ਅਮਰੀਕਾ ਦੀ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਨਾਲ ਡੂੰਘੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ, ਜਿਹੜੀ ਕੋਵਿਡ-19 ਮਹਾਮਾਰੀ ਵਰਗੀ ਆਲਮੀ ਚੁਣੌਤੀ ਤੋਂ ਪਾਰ ਪਾਉਣ ਲਈ ਸਾਡੇ ਵਿਚਕਾਰ ਸਿਹਯੋਗ ਤੋਂ ਝਲਕਦੀ ਹੈ।