45.18 F
New York, US
March 14, 2025
PreetNama
ਖਾਸ-ਖਬਰਾਂ/Important News

ਅਮਰੀਕਾ ਨੇ ਲਾਈ ਗ੍ਰੀਨ ਕਾਰਡ ‘ਤੇ ਰੋਕ, ਟਰੰਪ ਦੱਸਿਆ ਇਹ ਕਰਨ

ਵਾਸ਼ਿੰਗਟਨ: ਅਮਰੀਕਾ ਨੇ ਸਾਲ ਦੇ ਅੰਤ ਤੱਕ ਗ੍ਰੀਨ ਕਾਰਡ ਜਾਰੀ ਕਰਨ ਤੇ ਰੋਕ ਲਗਾ ਦਿਤੀ ਹੈ। ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਰਜਕਾਰੀ ਆਦੇਸ਼ ਰਾਹੀਂ ਅਪ੍ਰੈਲ ਤੋਂ 90 ਦਿਨਾਂ ਲਈ ਗ੍ਰੀਨ ਕਾਰਡ ਜਾਰੀ ਕਰਨਾ ਰੱਦ ਕਰ ਦਿੱਤਾ ਹੈ।

ਸੋਮਵਾਰ ਨੂੰ ਇਹ ਰੋਕ ਵਧਾ ਕੇ 31 ਦਸੰਬਰ 2020 ਟਾਕ ਕਰਨ ਦਾ ਫੈਸਲਾ ਕੀਤਾ ਗਿਆ। ਤੁਹਾਨੂੰ ਦਸ ਦੇਈਏ ਕੇ ਕੁਛ ਸ਼ਰਤਾਂ ਦੇ ਨਾਲ ਅਮਰੀਕਾ ਚ ਪੱਕੇ ਤੌਰ ਤੇ ਰਹਿਣ ਤੇ ਕੰਮ ਕਰਨ ਲਈ ਗ੍ਰੀਨ ਕਾਰਡ ਦੀ ਲੋੜ ਪੈਂਦੀ ਹੈ। ਟਰੰਪ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕੀਆਂ ਨੂੰ ਨੌਕਰੀ ਦੇਣਾ ਚਾਹੁੰਦੀ ਹੈ।
ਗ੍ਰੀਨ ਕਾਰਡ ਤੇ ਰੋਕ ਲਾਉਣ ਮਗਰੋਂ ਟਰੰਪ ਨੇ ਕਿਹਾ ਕਿ ਇਹ ਕਦਮ ਉਹਨਾਂ ਲੱਖਾਂ ਅਮਰੀਕੀਆਂ ਲਈ ਮਦਦਗਾਰ ਸਾਬਿਤ ਹੋਵੇਗਾ ਜਿਹਨਾਂ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕੀਤਾ ਤੇ ਆਪਣੀ ਨੌਕਰੀ ਵੀ ਗਵਾ ਲਈ।

ਟਰੰਪ ਨੇ ਕਿਹਾ ਕਿ ਦੇਸ਼ ਚ ਬੇਰੋਜ਼ਗਾਰੀ ਫਰਵਰੀ ਤੋੰ ਮਈ ਦੇ ਵਿੱਚ ਲਗਭੱਗ ਚਾਰਗੁਣਾ ਵੱਧ ਗਈ।ਉਹਨਾਂ ਕਿਹਾ ਕਿ ਲੱਖਾਂ ਅਮਰੀਕੀ ਬੇਰੋਜ਼ਗਾਰ ਹਨ।ਅਮਰੀਕਾ ਹਰ ਸਾਲ ਪਰਿਵਾਰ ਸਣੇ 1,40,000 ਪ੍ਰਵਾਸੀਆਂ ਨੂੰ ਰੋਜ਼ਗਾਰ ਗ੍ਰੀਨ ਕਾਰਡ ਜਾਰੀ ਕਰਦਾ ਹੈ।

Related posts

ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

On Punjab

ਤਹਿਸੀਲਦਾਰਾਂ ਨੂੰ ਚੇਤਾਵਨੀ : ਨਾ ਲਿਫਾਂਗੇ ਤੇ ਨਾ ਝੁਕਾਂਗੇ : ਭਗਵੰਤ ਮਾਨ

On Punjab

ਯੁੱਧ ਬਾਰੇ ਟਰੰਪ ਦੀ ਇਰਾਨ ਨੂੰ ਸਿੱਧੀ ਧਮਕੀ, ਇਰਾਨ ਨੂੰ ਉਸਦੇ ‘ਅੰਤ’ ਦੀ ਚੇਤਾਵਨੀ

On Punjab