US Lockdown Open: ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਭ ਤੋਂ ਵੱਧ ਪ੍ਰਕੋਪ ਵੇਖਣ ਨੂੰ ਮਿਲਿਆ ਹੈ । ਇੱਥੇ 10 ਲੱਖ ਤੋਂ ਵੱਧ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ, ਜਦਕਿ 60 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਮਹਾਂਸੰਕਟ ਵਿਚਾਲੇ ਹੁਣ ਅਮਰੀਕਾ ਹੌਲੀ-ਹੌਲੀ ਦੇਸ਼ ਵਿੱਚ ਯਾਤਾਯਾਤ-ਵਪਾਰ ਨੂੰ ਖੋਲ੍ਹਣ ਵੱਲ ਆਪਣੇ ਕਦਮ ਵਧ ਰਿਹਾ ਹੈ । ਅਮਰੀਕਾ ਦੇ 35 ਰਾਜਾਂ ਨੇ ਬੁੱਧਵਾਰ ਨੂੰ ਕੁਝ ਯੋਜਨਾਵਾਂ ਸਾਂਝੀਆਂ ਕੀਤੀਆਂ ਹਨ, ਜਿਹੜੀਆਂ ਇਸ ਬਾਰੇ ਵਿਚਾਰ ਵਟਾਂਦਰਾ ਕਰਦੀਆਂ ਹਨ ਕਿ ਹੁਣ ਸਥਿਤੀ ਤੋਂ ਕਿਵੇਂ ਬਾਹਰ ਨਿਕਲਣਾ ਹੈ ਅਤੇ ਸਭ ਕੁਝ ਕਿਵੇਂ ਖੋਲ੍ਹਣਾ ਹੈ ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਤੋਂ ਅਸੀਂ ਬੇਹੱਦ ਦੁਖੀ ਹਾਂ । ਇੱਕ ਵੀ ਜਾਨ ਜਾਣਾ ਸਾਡੇ ਲਈ ਸਦਮਾ ਹੈ. ਪਰ ਹੁਣ ਸਾਨੂੰ ਅੱਗੇ ਵਧਣਾ ਪਵੇਗਾ । ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਘਰ ਵਿੱਚ ਰਹਿਣ ਦਾ ਆਦੇਸ਼ ਲਾਗੂ ਹੈ. ਜਿਸ ਕਾਰਨ ਸਾਰੇ ਉਦਯੋਗ ਅਤੇ ਕਾਰੋਬਾਰੀ ਗਤੀਵਿਧੀਆਂ ਬੰਦ ਹੋ ਗਈਆਂ ਹਨ ।
ਉੱਥੇ ਹੀ , 90 ਪ੍ਰਤੀਸ਼ਤ ਤੋਂ ਵੱਧ ਲੋਕ ਆਪਣੇ ਘਰਾਂ ਵਿੱਚ ਹਨ । ਅਜਿਹੀ ਸਥਿਤੀ ਵਿੱਚ ਅਮਰੀਕਾ ਵਿੱਚ ਇੱਕ ਵੱਡਾ ਰੁਜ਼ਗਾਰ ਦਾ ਸੰਕਟ ਆਇਆ ਹੈ,ਜਿੱਥੇ 2 ਕਰੋੜ ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ।ਇਸ ਸਬੰਧੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਅਸੀਂ ਇੱਕ ਵੱਡੀ ਚੁਣੌਤੀ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਸਧਾਰਣ ਹੋਣ ਵੱਲ ਵੱਧ ਰਹੇ ਹਾਂ । ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਰਾਜਾਂ ਨੇ ਮੈਨੂੰ ਇੱਕ ਯੋਜਨਾ ਦਿੱਤੀ ਹੈ, ਜਿਸ ਵਿੱਚ ਉਹ ਆਪਣੇ ਸਥਾਨਾਂ ਨੂੰ ਕਿਵੇਂ ਖੋਲ੍ਹਣ ਜਾ ਰਹੇ ਹਨ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ । ਉਮੀਦ ਹੈ ਕਿ ਅਗਲਾ ਸਾਲ ਅਮਰੀਕਾ ਲਈ ਵਧੀਆ ਰਹੇਗਾ ।