ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਆਪਣੀਆਂ ਅੰਬੈਸੀਆਂ ’ਚ ਵਿਦਿਆਰਥੀਆਂ ਤੇ ਕਾਮਿਆਂ ਸਮੇਤ ਕਈ ਵੀਜ਼ਾ ਬਿਨੈਕਾਰਾਂ ਲਈ ਨਿੱਜੀ ਤੌਰ ’ਤੇ ਪੇਸ਼ ਹੋ ਕੇ ਇੰਟਰਵਿਊ ਦੇਣ ਦੀ ਜ਼ਰੂਰੀ ਸ਼ਰਤ ਤੋਂ ਛੋਟ ਦੇ ਦਿੱਤੀ ਹੈ। ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਦੱਸਿਆ ਕਿ ਜਿਨ੍ਹਾਂ ਬਿਨੈਕਾਰਾਂ ਨੂੰ ਛੋਟ ਮਿਲੀ ਹੈ, ਉਨ੍ਹਾਂ ’ਚ ਵਿਦਿਆਰਥੀ (ਐੱਫ, ਐੱਮ ਤੇ ਅਕੈਡਮਿਕ ਜੇ ਵੀਜ਼ਾ), ਕਾਮੇ (ਐੱਚ-1, ਐੱਚ-2, ਐੱਚ-3 ਤੇ ਨਿੱਜੀ ਐੱਲ ਵੀਜ਼), ਸੰਸਕ੍ਰਿਤੀ ਤੇ ਗ਼ੈਰ ਸਾਧਾਰਨ ਸਮਰੱਥਾ ਦੇ ਲੋਕ (ਓ. ਪੀ ਤੇ ਕਿਊ ਵੀਜ਼ਾ) ਸ਼ਾਮਿਲ ਹਨ। ਦੱਖਣੀ ਏਸ਼ੀਆ ਭਾਈਚਾਰੇ ਦੇ ਲੋਕ (ਓ. ਪੀ ਤੇ ਕਿਊ ਵੀਜ਼ਾ) ਸ਼ਾਮਿਲ ਹਨ। ਦੱਖਣੀ ਏਸ਼ੀਆ ਭਾਈਚਾਰੇ ਦੇ ਨੇਤਾ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਏਸ਼ੀਆਈ ਅਮਰੀਕੀਆਂ ਲਈ ਸਲਾਹਕਾਰ ਅਜੈ ਜੈਨ ਭੋਟੋਰੀਆ ਨੇ ਦੱਖਣੀ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਲ ਲੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ‘ਵੀਜ਼ਾ ਬਿਨੈਕਾਰਾਂ ਨੂੰ ਇਸ ਮਦਦ ਦੀ ਕਾਫ਼ੀ ਜ਼ਰੂਰਤ ਸੀ। ਸਾਡੇ ਦੋਸਤਾਂ ਤੇ ਕਰੀਬੀ ਪਰਿਵਾਰਕ ਮੈਂਬਰਾਂ ਲਈ ਇਹ ਕਾਫ਼ੀ ਮਦਦਗਾਰ ਹੋਵੇਗਾ। ਉਨ੍ਹਾਂ ਦੀਆਂ ਕਈ ਚਿੰਤਾਵਾਂ ਖ਼ਤਮ ਹੋ ਗਈਆਂ ਹਨ ਤੇ ਸਹੂਲਤਾਂ ਦੂਰ ਹੋਣਗੀਆਂ। ਭੂਟੋਰੀਆ ਨੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੀ ਸਿਲੀਕਾਨ ਵੈਲੀ ’ਚ ਲੂ ਨਾਲ ਮੁਲਾਕਾਤ ਦੌਰਾਨ ਵੀਜ਼ਾ ਮੁੱਦਾ ਉਠਾਇਆ ਸੀ। ਨਵੀਂ ਦਿੱਲੀ ’ਚ ਅਮਰੀਕੀ ਅੰਬੈਸੀ ਦੀ ਵੈਬਸਾਈਟ ’ਤੇ ਜਾਰੀ ਇਕ ਸੂਚਨਾ ਮੁਤਾਬਕ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਤੇ ਚੇਨਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਸਥਿਤ ਵਣਜ ਦੂਤਘਰ ਸਾਲ 2022 ਦੇ ਯੋਗ ਬਿਨੈਕਾਰਾਂ ਨੂੰ ਇੰਟਰਵਿਊ ਦੇਣ ਦੀ ਛੋਟ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਲਈ 20,000 ਤੋਂ ਵੱਧ ਡਰਾਪ ਬਾਕਸ ਲਗਾਉਣਗੇ।