32.49 F
New York, US
February 3, 2025
PreetNama
ਖਾਸ-ਖਬਰਾਂ/Important News

ਅਮਰੀਕਾ ਨੇ 10 ਰੂਸੀ ਡਿਪਲੋਮੈਟਸ ਨੂੰ ਕੱਢਿਆ, ਲਾਈ ਰੋਕ, ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਦਾ ਦੋਸ਼

ਜੋ ਬਾਇਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ 10 ਰੂਸੀ ਡਿਪਲੋਮੈਟਸ ਨੂੰ ਬਰਖਾਸਤ ਤੇ ਰੂਸ ਦੇ ਕਰੀਬ ਤਿੰਨ ਦਰਜਨ ਲੋਕਾਂ ਤੇ ਕੰਪਨੀਆਂ ਖ਼ਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ। ਅਮਰੀਕਾ ਨੇ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਕਰਨ ਤੇ ਸੰਘੀ ਏਸੰਜੀਆਂ ’ਚ ਚੋਰੀ ਕਰਨ ਲਈ ਰੂਸ ਨੂੰ ਜਵਾਬਦੇਹੀ ਠਹਿਰਾਉਣ ਦੀ ਦਿਸ਼ਾ ’ਚ ਕਾਰਵਾਈ ਕੀਤੀ ਹੈ।
ਅਮਰੀਕਾ ਵੱਲੋਂ ਚੋਣਾਂ ’ਚ ਦਖਲਅੰਦਾਜ਼ੀ ਤੇ ਹੈਕਿੰਗ ਨੂੰ ਲੈ ਕੇ ਜਵਾਬੀ ਕਾਰਵਾਈ ਕਰਨ ਦੇ ਹੋਏ ਰੂਸ ਖ਼ਿਲਾਫ਼ ਪਹਿਲੀ ਵਾਰ ਰੋਕ ਲਾਉਣ ਦੀ ਕਾਰਵਾਈ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਰੂਸੀ ਹੈਕਰਾਂ ਨੇ ਵਿਆਪਕ ਰੂਪ ਨਾਲ ਇਸਤੇਮਾਲ ਹੋਣ ਵਾਲੇ ਸਾਫਟਵੇਅਰ ’ਚ ਚੋਰੀ ਕੀਤੀ ਸੀ ਤਾਂ ਜੋ ਉਹ ਘੱਟ ਤੋਂ ਘੱਟ 9 ਏਜੰਸੀਆਂ ਦੇ ਨੈੱਟਵਰਕਾਂ ਨੂੰ ਹੈਕ ਕਰ ਸਕੇ ਤੇ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅਮਰੀਕੀ ਸਰਕਾਰ ਦੀ ਗੁਪਤ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਲਈ ਇਕ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਜੋ ਟਰੰਪ ਦੁਬਾਰਾ ਰਾਸ਼ਟਰਪਤੀ ਬਣ ਸਕਣ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੂਸ ਜਾਂ ਕਿਸੇ ਹੋਰ ਨੇ ਵੋਟਾਂ ’ਚ ਜਾਂ ਨਤੀਜਿਆਂ ’ਚ ਹੈਰਾਫੇਰੀ ਕੀਤੀ।ਵੀਰਵਾਰ ਨੂੰ ਐਲਾਨੀਆਂ ਰੋਕਾਂ ’ਚ ਛੇ ਰੂਸੀ ਕੰਪਨੀਆਂ ਸ਼ਾਮਲ ਹਨ, ਜੋ ਦੇਸ਼ ਦੀਆਂ ਸਾਈਬਰ ਸਰਗਰਮੀਆਂ ’ਚ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ’ਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰਨ ਤੇ ਗਲਤ ਪ੍ਰਚਾਰ ਕਰਨ ਦੇ ਦੋਸ਼ਾਂ ’ਚ 32 ਲੋਕਾਂ ਤੇ ਸੰਸਥਾਵਾਂ ’ਤੇ ਰੋਕ ਲਗਾਈ ਸੀ। ਵ੍ਹਾਈਟ ਹਾਊਸ ਨੇ ਕਿਹਾ ਕਿ ਜਿਨ੍ਹਾਂ 10 ਡਿਪਲੋਮੈਟਸ ਨੂੰ ਕੱਢਿਆ ਗਿਆ ਹੈ, ਉਨ੍ਹਾਂ ’ਚ ਰੂਸੀ ਖੂਫੀਆ ਸੇਵਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ।

Related posts

ਗ੍ਰੀਨ ਕਾਰਡ ‘ਤੇ ਕੋਟਾ ਸਿਸਟਮ ਖ਼ਤਮ ਕਰਨ ਵਾਲਾ ਬਿੱਲ ਅਮਰੀਕੀ ਸਦਨ ‘ਚ ਪੇਸ਼, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਲਾਭ

On Punjab

ਪਿਛਲੇ 32 ਮਹੀਨਿਆਂ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ 49,427 ਨਿਯੁਕਤੀ ਪੱਤਰ ਸੌਂਪੇ

On Punjab

ਅਮਰੀਕਾ ‘ਚ ਤਿੰਨ ਦਿਨਾਂ ‘ਚ ਦੋ ਹਜ਼ਾਰ ਤੋਂ ਜ਼ਿਆਦਾ ਮੌਤਾਂ

On Punjab