coronavirus in america: ਚੀਨ ਦੇ ਵੁਹਾਨ ਵਿੱਚ ਵਿਕਸਿਤ ਹੋਇਆ ਘਾਤਕ ਕੋਰੋਨਾਵਾਇਰਸ (Coronavirus) ਹੁਣ ਸਰਹੱਦ ਪਾਰ ਕਰ ਗਿਆ ਹੈ। ਇਸਦਾ ਅਸਰ ਅਮਰੀਕਾ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿਥੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਚੀਨ ਵਿਚ ਇਸ ਵਾਇਰਸ ਨੇ ਹੁਣ ਤੱਕ 9 ਲੋਕਾਂ ਦੀ ਜਾਨ ਲੈ ਲਈ ਹੈ। ਯੂ.ਐੱਸ ਦੇ ਸਿਹਤ ਵਿਭਾਗ ਨੇ ਆਪਣੀ ਧਰਤੀ ‘ਤੇ ਇਸ ਨਵੇਂ ਵਾਇਰਸ ਦੇ ਫੈਲਣ ਦੀ ਪੁਸ਼ਟੀ ਕੀਤੀ ਹੈ।
ਵਿਭਾਗ ਨੂੰ ਦੱਸਿਆ ਗਿਆ ਸੀ ਕਿ ਇਹ ਵਾਇਰਸ ਵਾਸ਼ਿੰਗਟਨ ਨੇੜੇ ਇਕ 30 ਸਾਲਾ ਵਿਅਕਤੀ ਵਿਚ ਪਾਇਆ ਗਿਆ ਸੀ। ਵਾਸ਼ਿੰਗਟਨ ਵਿੱਚ ਸਿਹਤ ਅਧਿਕਾਰੀਆਂ ਨੇ ਕਿਹਾ, ‘ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਨਹੀਂ ਹੈ ਕਿ ਉਹ ਗੰਭੀਰ ਰੂਪ ਤੋਂ ਬਿਮਾਰ ਹੈ, ਪਰ ਜਾਂਚ ਲਈ ਦਾਖਲ ਕਰਵਾਇਆ ਗਿਆ ਹੈ। ’ਨੌਜਵਾਨ ਦੀ ਸਥਿਤੀ ਹੁਣ ਬਿਹਤਰ ਦੱਸੀ ਜਾ ਰਹੀ ਹੈ।
ਚੀਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ, ਮੁੰਬਈ ਅਤੇ ਕੋਲਕਾਤਾ ਤੋਂ ਇਲਾਵਾ ਚੇਨਈ, ਬੰਗਲੁਰੂ, ਹੈਦਰਾਬਾਦ ਅਤੇ ਕੋਚਿਨ ਹਵਾਈ ਅੱਡਿਆਂ ‘ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਨੋਰੋਨਾ ਵਾਇਰਸ ਦਾ ਪਹਿਲਾ ਕੇਸ ਚੀਨ ਦੇ ਵੂਹਾਨ, ਦਸੰਬਰ 2019 ਵਿੱਚ ਸਾਹਮਣੇ ਆਇਆ ਸੀ। ਉਦੋਂ ਤੋਂ ਇਹ ਵਿਸ਼ਾਣੂ ਤੇਜ਼ੀ ਨਾਲ ਵੱਧ ਰਿਹਾ ਹੈ।