ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੱਤਵਾਦੀ ਸੰਗਠਨ ਅਲਕਾਇਦਾ ਅਫਗਾਨਿਸਤਾਨ ‘ਚ ਮੌਜੂਦ ਹੈ। ਪੇਂਟਾਗਨ ਦੇ ਪ੍ਰਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਅਲਕਾਇਦਾ ਦੀ ਸਮਰੱਥਾ ਇੰਨੀ ਨਹੀਂ ਹੈ ਕਿ ਉਹ ਸਾਡੀ ਜ਼ਮੀਨ ਲਈ ਖਤਰਾ ਬਣ ਸਕੇ। ਮਾਹਰ ਇਸ ਗੱਲ ਤੋਂ ਚਿੰਤਤ ਹਨ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਮੁੜ ਤੋਂ ਅੱਤਵਾਦੀਆਂ ਦੀ ਪਨਾਹਗਾਹ ਬਣ ਰਿਹਾ ਹੈ। ਜਾਨ ਕਿਰਬੀ ਨੇ ਦੱਸਿਆ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਅਫਗਾਨਿਸਤਾਨ ‘ਚ ਅਲਕਾਇਦਾ ਦੇ ਨਾਲ ਆਈਐੱਸਆਈ ਵੀ ਮੌਜੂਦ ਹੈ। ਅਸੀ ਇਸ ਸਬੰਧੀ ਗੱਲਬਾਤ ਕੀਤੀ ਹੈ। ਅਲਕਾਇਦਾ ਦੇ ਅੱਤਵਾਦੀਆਂ ਗਿਣਤੀ ਬਾਰੇ ਦੱਸਣਾ ਅਜੇ ਮੁਸ਼ਕਲ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਜਦ ਅਲਕਾਇਦਾ ਚਲਾ ਗਿਆ ਹੈ ਤਾਂ ਅਫਗਾਨਿਸਤਾਨ ‘ਚ ਸਾਡੀ ਕੋਈ ਰੂਚੀ ਨਹੀਂ ਹੈ। ਬਾਇਡਨ ਦੇ ਬਿਆਨ ਦਾ ਬਚਾਅ ਕਰਦੇ ਹੋਏ ਜਾਨ ਕਿਰਬੀ ਨੇ ਕਿਹਾ ਕਿ ਅਸੀ ਇਸ ਤਰ੍ਹਾਂ ਮੰਨਦੇ ਹਾਂ ਕਿ ਅਲਕਾਇਦਾ ਦੀ ਸਥਿਤੀ ਇਸ ਸਮੇਂ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ 9/11 ਹਮਲੇ ਦੌਰਾਨ ਸੀ।
ਭਾਰਤ-ਅਮਰੀਕਾ ਸਾਂਝੇਦਾਰੀ ਹੁਣ ਹੋਰ ਵੀ ਮਹੱਤਵਪੂਰਨ
ਅਮਰੀਕਾ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਕਿ ਤਾਲਿਬਾਨ ‘ਤੇ ਲਗਾਮ ਲਾਉਣ ਤੇ ਅੱਤਵਾਦ ਨੂੰ ਵਧਣ ਤੋਂ ਰੋਕਣ ਲਈ ਭਾਰਤ-ਅਮਰੀਕਾ ਦੀ ਰਣਨੀਤਕ ਸਾਂਝੇਦਾਰੀ ਹੁਣ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਭਾਰਤੀ ਮੂਲ ਦੇ ਅਮਰੀਕਾ ਸੰਸਦ ਮੈਂਬਰ ਸਿਲੀਕਾਨ ਵੈਲੀ ਤੋਂ ਚੁਣੇ ਗਏ ਹਨ। ਰੋ ਖੰਨਾ ਡੈਮੋਕ੍ਰੇਟਿਕ ਭਾਰਤੀ ਕਾਕਸ ਦੇ ਮੀਤ ਪ੍ਰਧਾਨ ਵੀ ਹਨ।
ਪੱਤਰਕਾਰਾਂ ਨੂੰ ਪਰੇਸ਼ਾਨ ਕਰ ਰਿਹਾ ਤਾਲਿਬਾਨਅਮਰੀਕਾ ਨੇ ਕਿਹਾ ਕਿ ਅਫਗਾਨਿਸਤਾਨ ‘ਚ ਤਾਲਿਬਾਨ ਪੱਤਰਕਾਰਾਂ ਨੂੰ ਹਰ ਪੱਧਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਾਬੁਲ ‘ਚ ਪੱਤਰਕਾਰਾਂ ਨੂੰ ਪਰੇਸ਼ਾਨ ਕਰਨ ਲਈ ਉਨ੍ਹਾਂ ਨਾਲ ਕੁੱਟਮਾਰ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜਦਕਿ ਉਹ ਆਪਣਾ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਾਬੁਲ ਹਵਾਈ ਅੱਡੇ ‘ਤੇ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਦੌਰਾਨ ਇਥੇ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਤਾਲਿਬਾਨ ਦੇ ਅੱਤਵਾਦੀ ਕੁੱਟਮਾਰ ਕਰ ਰਹੇ ਹਨ।