Corona virus: ਦੁਨੀਆਂ ਦੇ ਤਿੰਨ ਦੇਸ਼ ਅਮਰੀਕਾ, ਭਾਰਤ ਤੇ ਬ੍ਰਾਜ਼ੀਲ ‘ਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ। ਅਮਰੀਕਾ-ਬ੍ਰਾਜ਼ੀਲ ‘ਚ ਕੋਰੋਨਾ ਕੇਸਾਂ ਦੀ ਰਫਤਾਰ ‘ਚ ਕੁਝ ਕਮੀ ਆਈ ਹੈ। ਪਰ ਭਾਰਤ ‘ਚ ਕੋਰੋਨਾ ਦੇ ਮਾਮਲੇ ਤੇ ਮੌਤਾਂ ਦੀ ਗਿਣਤੀ ਰਿਕਾਰਡ ਵਧ ਰਹੀ ਹੈ।
ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 38,105, ਭਾਰਤ ‘ਚ 96,760 ਅਤੇ ਬ੍ਰਾਜ਼ੀਲ ‘ਚ 40,431 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਅਮਰੀਕਾ ‘ਚ 1,044, ਭਾਰਤ ‘ਚ 1,213 ਅਤੇ ਬ੍ਰਾਜ਼ੀਲ ‘ਚ 922 ਮੌਤਾਂ ਹੋਈਆਂ ਹਨ। ਹਰ ਦਿਨ ਭਾਰਤ ‘ਚ ਤੇਜ਼ੀ ਨਾਲ ਕੋਰੋਨਾ ਕੇਸ ਵਧ ਰਹੇ ਹਨ।
ਵਰਲਡੋਮੀਟਰ ਮੁਤਾਬਕ ਅਮਰੀਕਾ ‘ਚ 11 ਸਤੰਬਰ ਸਵੇਰ ਤਕ ਕੋਰੋਨਾ ਕੇਸ ਵਧ ਕੇ 65 ਲੱਖ, 87 ਹਜ਼ਾਰ ਹੋ ਗਏ ਹਨ। ਇਨ੍ਹਾਂ ‘ਚੋਂ ਇਕ ਲੱਖ, 96 ਹਜ਼ਾਰ, 282 ਲੋਕਾਂ ਦੀ ਮੌਤ ਹੋਈ ਹੈ। ਭਾਰਤ ‘ਚ 45 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ‘ਚੋਂ 76 ਹਜ਼ਾਰ, 304 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਬ੍ਰਾਜ਼ੀਲ ‘ਚ ਕੁੱਲ ਪੀੜਤਾਂ ਦੀ ਸੰਖਿਆ 42 ਲੱਖ, 39 ਹਜ਼ਾਰ ਤੋਂ ਜ਼ਿਆਦਾ ਹੋ ਗਈ। ਇੱਥੇ ਇਕ ਲੱਖ, 29 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ‘ਚੋਂ ਬ੍ਰਾਜ਼ੀਲ ਦੀ ਮੌਤ ਦਰ ਸਭ ਤੋਂ ਜ਼ਿਆਦਾ ਹੈ।
ਐਕਟਵ ਕੇਸ ਰਿਕਵਰੀ ਦਰ:
ਅਮਰੀਕਾ ‘ਚ ਹੁਣ ਤਕ 38 ਲੱਖ, 77 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। 25 ਲੱਖ, 13 ਹਜ਼ਾਰ ਐਕਟਿਵ ਕੇਸ ਹਨ। ਭਾਰਤ ‘ਚ ਰਿਕਵਰੀ ਰੇਟ 80 ਫੀਸਦ ਹੈ। ਜਿੱਥੇ ਕੁੱਲ 35 ਲੱਖ ਲੋਕ ਠੀਕ ਹੋ ਚੁੱਕੇ ਹਨ ਤੇ ਮੌਜੂਦਾ ਸਮੇਂ 9 ਲੱਖ, 43 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ। ਬ੍ਰਾਜ਼ੀਲ ‘ਚ ਐਕਟਿਵ ਕੇਸ ਛੇ ਲੱਖ, 12 ਹਜ਼ਾਰ ਹੈ ਤੇ ਰਿਕਵਰ ਹੋਏ ਲੋਕਾਂ ਦੀ ਸੰਖਿਆ 34 ਲੱਖ, 97 ਹਜ਼ਾਰ ਹੈ।