PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ’ਤੇ ਜਹਾਜ਼ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼

ਨਿਊਯਾਰਕ- ਇਕ 36 ਸਾਲਾ ਭਾਰਤੀ ਮੂਲ ਦੇ ਵਿਅਕਤੀ ’ਤੇ ਅਮਰੀਕਾ ਵਿਚ ਇਕ ਘਰੇਲੂ ਉਡਾਣ ’ਚ ਸਵਾਰ ਯਾਤਰੀ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਮੋਂਟਾਨਾ ਦੇ ਸੰਘੀ ਵਕੀਲ ਕੁਰਟ ਅਲਮੇ ਨੇ 3 ਅਪ੍ਰੈਲ ਨੂੰ ਇਕ ਬਿਆਨ ਵਿਚ ਕਿਹਾ ਕਿ ਭਾਵੇਸ਼ ਕੁਮਾਰ ਦਹਿਆਭਾਈ ਸ਼ੁਕਲਾ ’ਤੇ ਮੋਂਟਾਨਾ ਤੋਂ ਟੈਕਸਸ ਜਾ ਰਹੀ ਉਡਾਣ ਵਿਚ ਇਤਰਾਜ਼ਯੋਗ ਜਿਨਸੀ ਸੰਪਰਕ ਬਣਾਉਣ ਦਾ ਦੋਸ਼ ਹੈ। ਬਿਆਨ ਅਨੁਸਾਰ, “ਨਿਊ ਜਰਸੀ ਦੇ ਲੇਕ ਹਿਆਵਾਥਾ ਦੇ ਰਹਿਣ ਵਾਲੇ ਸ਼ੁਕਲਾ ’ਤੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਹਵਾਈ ਖੇਤਰ ਅਧਿਕਾਰ ਖੇਤਰ ਵਿਚ ਇਤਰਾਜ਼ਯੋਗ ਜਿਨਸੀ ਸੰਪਰਕ ਦੇ ਇੱਕ-ਗਿਣਤੀ ਦੋਸ਼ ਪੱਤਰ ਵਿੱਚ ਦੋਸ਼ ਲਗਾਇਆ ਗਿਆ ਸੀ। ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸ਼ੁਕਲਾ ਨੂੰ ਦੋ ਸਾਲ ਦੀ ਕੈਦ, 250,000 ਅਮਰੀਕੀ ਡਾਲਰ ਦਾ ਜੁਰਮਾਨਾ ਅਤੇ ਘੱਟੋ-ਘੱਟ ਪੰਜ ਸਾਲ ਨਿਗਰਾਨੀ ਅਧੀਨ ਰਿਹਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’

ਅਮਰੀਕੀ ਅਟਾਰਨੀ ਦਫ਼ਤਰ ਇਸ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਐੱਫਬੀਆਈ, ਆਈਸੀਈ ਅਤੇ ਡੱਲਾਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਪੁਲੀਸ ਨੇ ਜਾਂਚ ਕੀਤੀ ਹੈ।

Related posts

ਵਿਆਹ ਤੋਂ 15 ਦਿਨਾਂ ਬਾਅਦ ਪਤਨੀ ਨੇ ਪਤੀ ਦੀ ਸੁਪਾਰੀ ਦਿੱਤੀ; ਦੋ ਲੱਖ ’ਚ ਕਰਵਾਇਆ ਕਤਲ

On Punjab

ਸਿਹਤ ਕਰਮਚਾਰੀਆਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਸਮੂਹਿਕ ਫਰਜ਼ : ਪ੍ਰਿਯੰਕਾ ਗਾਂਧੀ

On Punjab

ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਤਸਵੀਰ

On Punjab