PreetNama
ਖਾਸ-ਖਬਰਾਂ/Important News

ਅਮਰੀਕਾ ਮਗਰੋਂ ਰੂਸ ਦਾ ਵੱਡਾ ਦਾਅਵਾ, Sputnik V ਸੁਰੱਖਿਅਤ ਤੇ 90 ਫੀਸਦ ਪ੍ਰਭਾਵੀ

ਰੂਸ (Russia) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ Sputnik V ਕੋਰੋਨਾ (COVID-19) ਵੈਕਸੀਨ ਆਪਣੇ ਅੰਤਰਿਮ ਟ੍ਰਾਇਲ ਨਤੀਜਿਆਂ ਅਨੁਸਾਰ 92 ਫੀਸਦ ਪ੍ਰਭਾਵੀ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਟਿਨ ਨੇ ਕਿਹਾ ਸੀ ਕਿ ਕੋਵਿਡ-19 ਖਿਲਾਫ ਰੂਸ ਦੇ ਦੋ ਟੀਕੇ ਪ੍ਰਭਾਵੀ ਤੇ ਸੁਰੱਖਿਅਤ ਹਨ ਤੇ ਤੀਜਾ ਵੀ ਜਲਦ ਆਉਣ ਵਾਲਾ ਹੈ।

ਡਿਜੀਟਲ ਰੂਪ ਵਿੱਚ ਅਯੋਜਿਤ ਸਿੰਘਾਈ ਸਹਿਯੋਗ ਸੰਗਠਨ (SEO) ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ, “ਰੂਸ ਕੋਲ ਦੋ ਰਜਿਸਟਰਡ ਟੀਕੇ ਹਨ ਤੇ ਇਨ੍ਹਾਂ ਦੇ ਟੈਸਟ ਮੁੰਕਮਲ ਹੋ ਚੁੱਕੇ ਹਨ ਤੇ ਟੀਕੇ ਸੁਰੱਖਿਅਤ ਹਨ ਤੇ ਇਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੈ। ਤੀਜਾ ਟੀਕਾ ਵੀ ਆਉਣ ਵਾਲਾ ਹੈ।”

ਹਾਲਾ ਹੀ ਵਿੱਚ ਅਮਰੀਕੀ ਕੰਪਨੀ ਫਾਈਜ਼ਰ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਰੋਨਾ ਵੈਕਸੀਨ ਟੀਕਾ 90 ਫੀਸਦ ਪ੍ਰਭਾਵੀ ਹੈ ਤੇ ਕਾਰਗਰ ਸਾਬਤ ਹੋਇਆ ਹੈ। ਭਾਰਤੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ ਮਾਹਰ ਸਮੂਹ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਟੀਕਾ ਨਿਰਮਾਤਾਵਾਂ ਨਾਲ ਕੋਵਿਡ-19 ਲਈ ਟੀਕਾ ਮੁਹੱਈਆ ਕਰਵਾਉਣ ਲਈ ਗੱਲਬਾਤ ਚੱਲ ਰਹੀ ਹੈ।
Tags:

Related posts

ਕੈਨੇਡਾ ਸਰਕਾਰ ਨੇ ਧੋਖੇਬਾਜ ਏਜੰਟਾਂ ਤੋਂ ਬਚਣ ਲਈ ਕੱਢਿਆ ਨਵਾਂ ਹੱਲ

On Punjab

UNICEF ਨੇ ਦਿੱਤੀ ਦੋ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਅਹਿਮ ਚੇਤਾਵਨੀ, ਪਾਓ ਨਜ਼ਰ

On Punjab

ਕੋਰੋਨਾਵਾਇਰਸ ਨੂੰ ਲੈ ਕੇ ਅਮਰੀਕਾ-ਚੀਨ ਵਿਚਾਲੇ ਖੜਕੀ, ਮਹਾਮਾਰੀ ਤੋਂ ਬਾਅਦ ਨਵੇਂ ਖਤਰੇ ਦਾ ਸੰਕੇਤ

On Punjab