ਅਮਰੀਕਾ ‘ਚ ਤਿੰਨ ਨਵੰਬਰ ਨੂੰ ਹੋ ਰਹੀ ਰਾਸ਼ਟਰਪਤੀ ਦੀ ਚੋਣ ਬਾਰੇ ਰੋਜ਼ ਨਵੇਂ ਤੱਥ ਪਤਾ ਲੱਗ ਰਹੇ ਹਨ। ਕੱਲ੍ਹ ਵੋਟਰ ਸੂਚੀਆਂ ਵਿੱਚੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਤਿਆਰ ਸ਼ੁਰੂ ਕੀਤੀ ਗਈ, ਕਿਉਂਕਿ ਰਾਸ਼ਟਰਪਤੀ ਟਰੰਪ ਏਦਾਂ ਚਾਹੁੰਦੇ ਹਨ।
ਪਤਾ ਲੱਗਾ ਹੈ ਕਿ ਅਮਰੀਕਾ ਦੇ ਜਨਗਣਨਾ ਮਾਹਿਰ ਅਤੇ ਕਾਨੂੰਨ ਮਾਹਿਰ ਕਹਿੰਦੇ ਹਨ ਕਿ ਇਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਸ਼ੱਕੀ ਮਾਮਲਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਰਿਪਬਲਿਕਨ ਪਾਰਟੀ ਨੂੰ ਲਾਭ ਹੋਵੇਗਾ, ਕਿਉਂਕਿ ਇਸ ਨਾਲ ਬਹੁਤੇ ਅਫਰੀਕਨ ਅਮਰੀਕਨ ਪ੍ਰਵਾਸੀਆਂ, ਜੋ ਗ਼ੈਰ-ਕਾਨੂੰਨੀ ਤੌਰ ਇੱਥੇ ਆ ਕੇ ਪੱਕੇ ਹੋਏ ਸਨ, ਨੂੰ ਵੋਟਰ ਸੂਚੀ ‘ਚੋਂ ਹਟਾ ਦਿੱਤਾ ਜਾਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਇਸ ਕਦਮ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਜੋਸ਼ੁਆ ਗੈਲਟਜ਼ਰ, ਸੰਵਿਧਾਨਵਾਦੀ ਅਤੇ ਜਾਰਜਟਾਉੂਨ ਲਾਅ ਕਾਲਜ ਦੇ ਪ੍ਰੋਫ਼ੈਸਰ ਨੇ ਕਿਹਾ ਕਿ ਟਰੰਪ ਦੇ ਇਸ ਫ਼ੈਸਲੇ ਨੂੰ ਯਕੀਨਨ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਇਸੇ ਦੌਰਾਨ ਕੱਲ੍ਹ ਫੇਸਬੁੱਕ ਨੇ ਡੋਨਾਲਡ ਟਰੰਪ ਦੀ ਚੋਣ ਸਬੰਧੀ ਇੱਕ ਪੋਸਟ ਜਾਰੀ ਕੀਤੀ। ਟਰੰਪ ਨੇ ਇਸ ਵਿੱਚ ਕਿਹਾ ਕਿ ਡਾਕ ਰਾਹੀਂ ਵੋਟ ਪਾਉਣ ਨਾਲ ਭਿ੍ਰਸ਼ਟ ਚੋਣ ਹੁੰਦੀ ਹੈ। ਹਾਲਾਂਕਿ ਡਾਕ ਰਾਹੀਂ ਵੋਟ ਪਾਉਣੀ ਅਮਰੀਕਾ ਲਈ ਨਵਾਂ ਨਹੀਂ ਹੈ। ਇਹ ਕਾਫ਼ੀ ਪੁਰਾਣਾ ਤਰੀਕਾ ਹੈ।
next post