ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 16 ਅਗਸਤ ਤੋਂ ਕੈਨੇਡਾ ਦੇ ਕੱਚੇ ਐਲੂਮੀਨੀਅਮ ਉੱਤੇ 10 ਫੀ ਸਦੀ ਟੈਰਿਫ ਲਾ ਦਿੱਤਾ ਗਿਆ| ਹਾਲਾਂਕਿ ਟਰੰਪ ਦੇ ਇਸ ਫੈਸਲੇ ਦਾ ਦੋਵਾਂ ਦੇਸ਼ਾਂ ਦੀਆਂ ਐਲੂਮੀਨੀਅਮ ਆਰਗੇਨਾਈਜ਼ੇਸ਼ਨਜ਼ ਵੱਲੋਂ ਵਿਰੋਧ ਕੀਤਾ ਗਿਆ|
ਜਿਵੇਂ ਹੀ ਟਰੰਪ ਵੱਲੋਂ ਇਨ੍ਹਾਂ ਨਵੇਂ ਟੈਰਿਫਜ਼ ਦਾ ਐਲਾਨ ਕੀਤਾ ਗਿਆ ਤਾਂ ਕੈਨੇਡੀਅਨ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕਰਨ ਦਾ ਤਹੱਈਆ ਪ੍ਰਗਟਾਇਆ| ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈæਂਪੇਨ ਨੇ ਆਖਿਆ ਕਿ ਕੈਨੇਡਾ ਦੀ ਪਹੁੰਚ ਪਿਛਲੀ ਵਾਰੀ ਵਾਂਗ ਹੀ ਰਹੇਗੀ|
ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਜਦੋਂ ਟਰੰਪ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ ਤਾਂ ਅਸੀਂ ਵੀ ਬਰਾਬਰ ਜਵਾਬੀ ਕਾਰਵਾਈ ਕੀਤੀ ਸੀ| ਉਸੇ ਤਰ੍ਹਾਂ ਹੁਣ ਟੈਰਿਫਜ਼ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ| ਕੈਨੇਡਾ ਵੱਲੋਂ ਵੀ 3æ6 ਬਿਲੀਅਨ ਡਾਲਰ ਦੇ ਟੈਰਿਫ ਲਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ|
ਡਿਪਟੀ ਪ੍ਰਧਾਨ ਮੰਤਰੀ ਫਰੀਲੈਂਡ ਪਹਿਲਾਂ ਵੀ ਇਹ ਸੰਕੇਤ ਦੇ ਚੁੱਕੀ ਹੈ ਕਿ ਇਸ ਕਦਮ ਦਾ ਕੈਨੇਡਾ ਨੂੰ ਘੱਟ ਦੇ ਅਮਰੀਕਾ ਨੂੰ ਜ਼ਿਆਦਾ ਨੁਕਸਾਨ ਹੋਵੇਗਾ| ਕੈਨੇਡਾ ਜਿਨ੍ਹਾਂ ਅਮਰੀਕੀ ਐਲੂਮੀਨੀਅਮ ਦੀਆਂ ਵਸਤਾਂ ਉੱਤੇ ਟੈਰਿਫ ਲਾਉਣਾ ਚਾਹੁੰਦਾ ਹੈ ਉਨ੍ਹਾਂ ਵਿੱਚ:
• ਐਲੂਮੀਨੀਅਮ ਬੈਵਰੇਜ ਕੈਨ
• ਘਰੇਲੂ ਵਸਤਾਂ ਜਿਵੇਂ ਟਿਨਫੁਆਇਲ, ਪੌਟਸ, ਸਫਾਈ ਵਾਲੇ ਪੈਡਜ਼
• ਕੰਸਟ੍ਰਕਸ਼ਨ ਮੈਟੀਰੀਅਲ ਜਿਵੇਂ ਕਿੱਲ, ਸਟੇਪਲਜ਼, ਸਕ੍ਰਿਊ, ਕਿੱਲੀਆਂ
• ਫਰਿੱਜ ਤੇ ਵਾਸ਼ਿੰਗ ਮਸ਼ੀਨਾਂ
• ਸਾਈਕਲ, ਗੌਲਫ ਕਲੱਬਜ਼, ਪਲੇਗ੍ਰਾਊਂਡ ਇਕਿਉਪਮੈਂਟ ਤੇ ਟ੍ਰਾਇਪੌਡਜ਼
ਫਰੀਲੈਂਡ ਇਹ ਵੀ ਆਖ ਚੁੱਕੀ ਹੈ ਕਿ ਕੋਵਿਡ-19 ਦੇ ਇਸ ਮਾਹੌਲ ਵਿੱਚ ਅਰਥਚਾਰੇ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਟਰੰਪ ਵੱਲੋਂ ਲਾਏ ਗਏ ਇਹ ਟੈਰਿਫ ਗੈਰਲੋੜੀਂਦੇ, ਗੈਰਜ਼ਰੂਰੀ ਤੇ ਕਦੇ ਸਵੀਕਾਰ ਨਾ ਕਰਨ ਯੋਗ ਹਨ|