52.86 F
New York, US
March 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ: ਸਹੂਲਤ ਕੇਂਦਰ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀ ਜ਼ਖਮੀ

ਡੈਨਵਰ- ਅਮਰੀਕਾ ਦੇ ਡੈਨਵਰ ਵਿੱਚ ਦਿਵਿਆਂਗ ਲੋਕਾਂ ਅਤੇ ਲੋੜਵੰਦਾਂ ਲਈ ਇੱਕ ਆਵਾਸ ਸਹੂਲਤ ਕੇਂਦਰ ਵਿੱਚ ਧਮਾਕਿਆਂ ਅਤੇ ਟ੍ਰਾਂਸਫਾਰਮਰ ਵਿੱਚ ਆਗ ਲੱਗਣ ਨਾਲ 10 ਵਿਅਕਤੀ ਜ਼ਖਮੀ ਹੋ ਗਏ। ਡੈਨਵਰ ਫਾਇਰ ਵਿਭਾਗ ਦੇ ਇੱਕ ਬਿਆਨ ਦੇ ਅਨੁਸਾਰ ਇਹ ਘਟਨਾ ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਵਿੱਚ ਵਾਪਰੀ ਅਤੇ ਫਾਇਰ ਫਾਈਟਰਾਂ ਨੇ ਮੌਕੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ ਹੈ। ਵਿਭਾਗ ਦੇ ਅਧਿਕਾਰੀ ਕੈਪਟਨ ਲੂਇਸ ਸੇਡੀਲੋ ਨੇ ਦੱਸਿਆ ਕਿ ਘਟਨਾ ਤੋਂ ਬਾਅਦ 87 ਲੋਕਾਂ ਨੂੰ ਆਵਾਸੀ ਕੇਂਦਰ ਤੋਂ ਬਾਹਰ ਕੱਢ ਲਿਆ ਗਿਆ ਅਤੇ ਉਸਨੂੰ ਬੰਦ ਕਰ ਦਿੱਤਾ ਗਿਆ ਹੈ। ਕੋਲੋਰਾਡੋ ਦੇ ਅਮਰੀਕਨ ਰੈਡ ਕ੍ਰਾਸ’ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਘਟਨਾ ਤੋਂ ਬਾਅਦ ਉਹਨਾਂ ਦੀ ਆਪਦਾ ਟੀਮ ਨੇ ਵੀ ਮਦਦ ਕੀਤੀ ਅਤੇ ਕੇਂਦਰ ਤੋਂ ਕੱਢੇ ਗਏ ਲੋਕਾਂ ਲਈ ਸੁਰੱਖਿਅਤ ਅਸਥਾਈ ਆਵਾਸ ਦੀ ਤਲਾਸ਼ ਕਰ ਰਹੀ ਹੈ।

Related posts

Vijay Rupani Resign : ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਕਿਹਾ

On Punjab

ਸਥਿਰ ਰਿਹਾ ਸ਼ੇਅਰ ਬਜ਼ਾਰ, ਨਿਫ਼ਟੀ 14ਵੇਂ ਦਿਨ ਵੀ ਉੱਪਰ

On Punjab

ਜ਼ਿਆਦਾਤਰ ਭਾਰਤੀਆਂ ‘ਚ ਹੁੰਦੀ ਹੈ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ, ਇਸ ਤਰ੍ਹਾਂ ਕਰ ਸਕਦੇ ਹੋ ਇਨ੍ਹਾਂ ਨੂੰ ਦੂਰ

On Punjab