PreetNama
ਖਬਰਾਂ/News

ਅਮਰੀਕਾ : ਸੇਨ ਐਂਟੋਨੀਓ ‘ਚ ਟਰੱਕ ਅੰਦਰੋਂ ਮਿਲੀਆਂ 46 ਲਾਸ਼ਾਂ, ਡਰਾਈਵਰ ਫਰਾਰ; ਜਾਂਚ ‘ਚ ਜੁਟੀ ਪੁਲਿਸ

ਅਮਰੀਕਾ ਦੇ ਦੱਖਣੀ ਟੈਕਸਾਸ ‘ਚ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸੇਨ ਐਂਟੋਨੀਓ ‘ਚ ਇਕ ਟਰੱਕ ਵਿੱਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸਾਰੇ ਲੋਕ ਪਰਵਾਸੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ‘ਚ ਸਵਾਰ 16 ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਫਾਇਰ ਚੀਫ ਚਾਰਲਸ ਹੂਡ ਨੇ ਕਿਹਾ ਕਿ ਗਰਮੀ ਕਾਰਨ ਸਥਿਤੀ ਵਿਗੜ ਗਈ ਹੈ। 12 ਬਾਲਗਾਂ ਤੇ ਚਾਰ ਬੱਚਿਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰੀਰ ਗਰਮੀ ਨਾਲ ਸੜ ਰਹੇ ਸਨ ਤੇ ਪਾਣੀ ਦੀ ਕਮੀ ਹੋ ਗਈ ਸੀ। ਟਰੱਕ ‘ਚ ਪਾਣੀ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

Related posts

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪਾਕਿਸਤਾਨ ਤੋਂ ਚੱਲਣ ਵਾਲੇ 14 ਮੈਸੇਂਜਰ ਐਪਸ ‘ਤੇ ਬੈਨ

On Punjab

G-20 ਸੰਮੇਲਨ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੋ; ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ

On Punjab

ਇੱਕ ਹਫਤੇ ‘ਚ ਐਪਲ ਸਟੋਰ ਤੋਂ ਕੀਤੀ 1.22 ਅਰਬ ਡਾਲਰ ਦੀ ਖਰੀਦਾਰੀ

On Punjab