50.11 F
New York, US
March 13, 2025
PreetNama
ਖਾਸ-ਖਬਰਾਂ/Important News

ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਾਰ ਵੱਲੋਂ ਅਸਤੀਫ਼ਾ

ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪਟੀ ਅਟਾਰਨੀ ਜਨਰਲ ਜੈੱਫ ਰੋਸੇਨ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ।

ਦੱਸਣਯੋਗ ਹੈ ਕਿ ਵਿਲੀਅਮ ਬਾਰ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਚੋਣ ਵਿਚ ਟਰੰਪ ਦੇ ਹੇਰਾਫੇਰੀ ਦੇ ਦੋਸ਼ਾਂ ‘ਤੇ ਜਨਤਕ ਰੂਪ ‘ਚ ਅਸਹਿਮਤੀ ਪ੍ਰਗਟਾਈ ਸੀ। ਟਰੰਪ ਨੇ ਮੰਗਲਵਾਰ ਰਾਤ ਟਵੀਟ ਕੀਤਾ, ‘ਵ੍ਹਾਈਟ ਹਾਊਸ ਵਿਚ ਅਟਾਰਨੀ ਜਨਰਲ ਬਾਰ ਨਾਲ ਸ਼ਾਨਦਾਰ ਬੈਠਕ ਹੋਈ। ਸਾਡੇ ਬਹੁਤ ਚੰਗੇ ਸਬੰਧ ਹਨ। ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ। ਤਿਆਗ ਪੱਤਰ ਮੁਤਾਬਕ ਬਾਰ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਕਿ੍ਸਮਸ ਤੋਂ ਪਹਿਲੇ ਅਹੁਦਾ ਛੱਡ ਦੇਣਗੇ।’ ਟਰੰਪ ਨੇ ਕਿਹਾ ਕਿ ਬੇਹੱਦ ਕਾਬਿਲ ਵਿਅਕਤੀ ਡਿਪਟੀ ਅਟਾਰਨੀ ਜਨਰਲ ਜੈੱਫ ਰੋਸੇਨ ਕਾਰਜਕਾਰੀ ਅਟਾਰਨੀ ਜਨਰਲ ਹੋਣਗੇ। ਅਤਿਅੰਤ ਸਨਮਾਨਿਤ ਰਿਚਰਡ ਜੋਨੋਗ ਡਿਪਟੀ ਅਟਾਰਨੀ ਜਨਰਲ ਦਾ ਦਾਇਤਵ ਸੰਭਾਲਣਗੇ। ਟਰੰਪ ਨੇ ਤਿਆਗ ਪੱਤਰ ਦੀ ਤਸਵੀਰ ਵੀ ਟਵੀਟ ਕੀਤੀ ਹੈ। ਬਾਰ ਨੇ ਆਪਣੇ ਪੱਤਰ ਵਿਚ ਲਿਖਿਆ, ‘ਅਗਲੇ ਹਫ਼ਤੇ ਮੈਂ ਕੁਝ ਬਚੇ ਹੋਏ ਕੰਮਾਂ ਨੂੰ ਪੂਰਾ ਕਰਾਂਗਾ। ਇਸ ਪਿੱਛੋਂ 23 ਦਸੰਬਰ ਨੂੰ ਅਹੁਦਾ ਛੱਡ ਦਿਆਂਗਾ।’ ਉਨ੍ਹਾਂ ਲਿਖਿਆ ਕਿ ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਅਟਾਰਨੀ ਜਨਰਲ ਵਜੋਂ ਤੁਹਾਡੇ ਪ੍ਰਸ਼ਾਸਨ ਵਿਚ ਕੰਮ ਕਰਨ ਅਤੇ ਅਮਰੀਕੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।

ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਐੱਮਪੀ ਡੇਵਿਡ ਸਿਸੀਲਾਇਨ ਨੇ ਬਾਰ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਲੋਕਤੰਤਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਦੀ ਕਮੀ ਨਹੀਂ ਰੜਕੇਗੀ। ਸਦਨ ਦੀ ਫ਼ੌਜੀ ਸੇਵਾ ਕਮੇਟੀ ਦੇ ਚੇਅਰਮੈਨ ਐੱਮਪੀ ਐਡਮ ਸ਼ਿਫ ਨੇ ਕਿਹਾ ਹੈ ਕਿ ਬਾਰ ਨੇ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਝੂਠ ਬੋਲਿਆ।

Related posts

ਭਾਰਤ ‘ਚ ਇਬਾਦਤ ਕਰਦੇ ਲੋਕਾਂ ਦਾ ਕਦੀ ਕਤਲੇਆਮ ਨਹੀਂ ਹੋਇਆ, ਅਸੀਂ ਹੀ ਪੈਦਾ ਕੀਤਾ ਅੱਤਵਾਦ : ਪਾਕਿਸਤਾਨ ਦੇ ਰੱਖਿਆ ਮੰਤਰੀ

On Punjab

ਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

On Punjab

ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ

On Punjab