PreetNama
ਖਾਸ-ਖਬਰਾਂ/Important News

ਅਮਰੀਕੀ ਕਾਰਵਾਈ ਮਗਰੋਂ ਚੀਨ ਦਾ ਐਕਸ਼ਨ, ਦੋਵਾਂ ਮੁਲਕਾਂ ਵਿਚਾਲੇ ਤਿੜਕੇ ਰਿਸ਼ਤੇ

ਨਵੀਂ ਦਿੱਲੀ: ਅਮਰੀਕਾ ਤੇ ਚੀਨ ਵਿਚਾਲੇ ਮੌਜੂਦਾ ਸਮੇਂ ਵਿੱਚ ਕਈ ਮੁੱਦਿਆਂ ‘ਤੇ ਵਿਵਾਦ ਵਧਿਆ ਹੈ। ਰਾਸ਼ਟਰਪਤੀ ਟਰੰਪ ਨਿਰੰਤਰ ਤੌਰ ‘ਤੇ ਚੀਨ ‘ਤੇ ਕੋਰੋਨਾਵਾਇਰਸ ਮਹਾਮਾਰੀ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਾਉਂਦਾ ਰਿਹਾ ਹੈ, ਜਦਕਿ ਹਾਂਗ-ਕਾਂਗ ਵਿੱਚ ਚੀਨੀ ਸਰਕਾਰ ਦਾ ਰੁਖ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਭਾਰਤ ਨਾਲ ਸਰਹੱਦੀ ਵਿਵਾਦ ‘ਤੇ ਚੀਨ ਨੂੰ ਵੀ ਝਾੜ ਪਾਈ, ਜਦਕਿ ਦੱਖਣੀ ਚੀਨ ਸਾਗਰ ਵਿੱਚ ਵੀ ਦੋਵਾਂ ਦੇਸ਼ਾਂ ਵਿਚਾਲੇ ਹਮਲਾਵਰ ਬਿਆਨਬਾਜ਼ੀ ਦਿਖਾਈ ਗਈ ਹੈ।

ਅਮਰੀਕਾ ਤੇ ਚੀਨ ਦਰਮਿਆਨ ਤਣਾਅ ਲਗਾਤਾਰ ਵੱਧ ਰਿਹਾ ਹੈ। ਚੀਨ ਨੇ ਅਮਰੀਕਾ ਨੂੰ ਉਸ ਦਾ ਵਪਾਰਕ ਦੂਤਾਵਾਸ ਬੰਦ ਕਰਨ ਲਈ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਅਮਰੀਕੀ ਦੂਤਾਵਾਸ ਨੂੰ ਚੇਂਗਦੁ ਵਿੱਚ ਆਪਣਾ ਕੌਂਸਲੇਟ ਬੰਦ ਕਰਨ ਲਈ ਕਿਹਾ ਹੈ। ਚੀਨ ਦਾ ਇਹ ਫੈਸਲਾ ਅਮਰੀਕਾ ਦੇ ਉਸ ਕਦਮ ਦੇ ਜਵਾਬ ਵਿੱਚ ਆਇਆ ਹੈ ਜਿਸ ਵਿੱਚ ਟਰੰਪ ਪ੍ਰਸ਼ਾਸਨ ਨੇ ਹਯੂਸਟਨ ਵਿੱਚ ਚੀਨ ਦੇ ਕੌਂਸਲੇਟ ਨੂੰ 72 ਘੰਟਿਆਂ ਵਿੱਚ ਬੰਦ ਕਰਨ ਦੇ ਆਦੇਸ਼ ਦਿੱਤਾ ਸੀ।ਇਨ੍ਹਾਂ ਸਥਿਤੀਆਂ ਲਈ ਅਮਰੀਕਾ ਜ਼ਿੰਮੇਵਾਰ: ਚੀਨ

ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਆਪਣੇ ਬਿਆਨ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, “ਚੀਨ ਤੇ ਅਮਰੀਕਾ ਦਰਮਿਆਨ ਸਬੰਧਾਂ ਵਿੱਚ ਮੌਜੂਦਾ ਸਥਿਤੀ ਦੀ ਇੱਛਾ ਨਹੀਂ ਰੱਖਦੀ ਤੇ ਅਮਰੀਕਾ ਇਸ ਸਭ ਲਈ ਜ਼ਿੰਮੇਵਾਰ ਹੈ।”

ਮੰਤਰਾਲੇ ਦੇ ਬਿਆਨ ‘ਚ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਗਿਆ ਹੈ, “ਇਹ ਜਾਇਜ਼ ਤੇ ਜ਼ਰੂਰੀ ਫੈਸਲਾ ਅਮਰੀਕਾ ਵੱਲੋਂ ਬੇਲੋੜੇ ਕਦਮਾਂ ਦੇ ਜਵਾਬ ਵਿੱਚ ਲਿਆ ਗਿਆ ਹੈ।”

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਅਮਰੀਕਾ ਦਾ ਇੱਕ ਦੂਤਘਰ ਮੌਜੂਦ ਹੈ, ਜਦੋਂ ਕਿ ਚੇਂਗਦੁ ਸਮੇਤ 5 ਥਾਂਵਾਂ ‘ਤੇ ਕੌਂਸਲੇਟ ਹਨ। ਇਸ ਤੋਂ ਇਲਾਵਾ ਅਮਰੀਕਾ ਦਾ ਇੱਕ ਕੌਂਸਲੇਟ ਹਾਂਗ-ਕਾਂਗ ਵਿੱਚ ਵੀ ਹੈ।

Related posts

ਕਿਸਾਨ ਅੰਦੋਲਨ ਅੱਗੇ ਝੁਕੀ ਸਰਕਾਰ, PM ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨ

On Punjab

ਪਿਤਾ ਨੂੰ ਭ੍ਰਿਸ਼ਟਾਚਾਰੀ ਦੱਸਣ ਵਾਲੀ ਬੀਜੇਪੀ ਨੂੰ ਪ੍ਰਿਅੰਕਾ ਦਾ ਤਿੱਖਾ ਜਵਾਬ, ਯੂਪੀ ਮਗਰੋਂ ਹਰਿਆਣਾ ‘ਚ ਸੰਭਾਲਿਆ ਮੋਰਚਾ

On Punjab

Earthquake : ਪਾਕਿਸਤਾਨ ਤੇ ਅਫ਼ਗਾਨਿਸਤਾਨ ‘ਚ ਭੂਚਾਲ ਨਾਲ ਤਬਾਹੀ, 11 ਲੋਕਾਂ ਦੀ ਮੌਤ; 160 ਤੋਂ ਜ਼ਿਆਦਾ ਜ਼ਖ਼ਮੀ

On Punjab