ਕੈਲੀਫੋਰਨੀਆ ਦੀ ਇੱਕ ਅਮਰੀਕੀ ਅਦਾਲਤ ਨੇ ਇੱਕ ਭਾਰਤੀ ਨਾਗਰਿਕ ਨੂੰ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ। ਦੱਸ ਦਈਏ ਕਿ ਉਸ ‘ਤੇ ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਉਸ ਨੇ 1,200 ਤੋਂ ਜ਼ਿਆਦਾ ਲੋਕਾਂ ਦੇ ਮਾਈਕਰੋਸੋਫਟ ਅਕਾਉਂਟ ਡੀਲੀਟ ਕਰ ਦਿੱਤੇ। ਇੱਕ ਰਿਪੋਰਟ ਮੁਤਾਬਕ ਦੀਪਾਂਸ਼ੂ ਖੇਰ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ 11 ਜਨਵਰੀ 2021 ਨੂੰ ਭਾਰਤ ਤੋਂ ਅਮਰੀਕਾ ਪਰਤਿਆ ਸੀ ਅਤੇ ਉਹ ਆਪਣੀ ਗ੍ਰਿਫਤਾਰੀ ਵਾਰੰਟ ਤੋਂ ਅਣਜਾਣ ਸੀ।
ਅਟਾਰਨੀ ਰੈਂਡੀ ਗਰੋਸਮੈਨ ਨੇ ਕਿਹਾ, “ਇਹ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਕੰਪਨੀ ਲਈ ਬਹੁਤ ਨੁਕਸਾਨ ਪਹੁੰਚਾਉਣ ਵਾਲੀ ਸੀ।” ਯੂਐਸ ਜ਼ਿਲ੍ਹਾ ਜ਼ਿਲ੍ਹਾ ਅਦਾਲਤ ਦੇ ਜੱਜ ਮਾਰਲਿਨ ਹਫ ਨੇ ਫੈਸਲਾ ਸੁਣਾਇਆ ਕਿ ਖੇਰ ਨੇ ਜਾਣਬੁੱਝ ਕੇ ਕੰਪਨੀ ’ਤੇ ਹਮਲਾ ਕੀਤਾ ਸੀ ਅਤੇ ਹਮਲਾ ਬਦਲਾ ਲੈਣ ਦੀ ਭਾਵਨਾ ਵਿੱਚ ਹੋਇਆ। ਇਸ ਕਰਕੇ ਜੱਜ ਹਫ ਨੇ ਖੇਰ ਲਈ ਤਿੰਨ ਸਾਲ ਦੀ ਨਿਗਰਾਨੀ ਅਤੇ 567,084 ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ। ਇਹ ਉਹ ਰਕਮ ਹੈ ਜੋ ਕੰਪਨੀ ਦੇ ਇਸ ਘਾਟੇ ਨੂੰ ਪੂਰਾ ਕਰੇਗੀ।
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਖੇਰ ਨੂੰ ਇੱਕ ਸੂਚਨਾ ਤਕਨਾਲੋਜੀ ਸਲਾਹਕਾਰ ਫਰਮ ਨੇ 2017 ਤੋਂ ਮਈ 2018 ਤੱਕ ਨਿਯੁਕਤ ਕੀਤਾ ਗਿਆ ਸੀ। ਕੰਪਨੀ ਖੇਰ ਦੇ ਕੰਮ ਤੋਂ ਅਸੰਤੁਸ਼ਟ ਸੀ ਅਤੇ ਬਾਅਦ ਵਿਚ ਸਲਾਹਕਾਰ ਫਰਮ ਨੇ ਉਸ ਨੂੰ ਕੱਢ ਦਿੱਤਾ। ਇਹ ਕਿਹਾ ਜਾਂਦਾ ਹੈ ਕਿ ਖੇਰ ਇਸ ਤੋਂ ਨਾਰਾਜ਼ ਸੀ ਅਤੇ ਉਸਨੇ ਬਦਲਾ ਲੈਣ ਲਈ ਅਜਿਹੀ ਹਰਕਤ ਕੀਤੀ। ਕੁਝ ਮਹੀਨਿਆਂ ਬਾਅਦ, ਜੂਨ 2018 ਵਿਚ ਖੇਰ ਭਾਰਤ ਵਾਪਸ ਪਰਤ ਆਇਆ।
8 ਅਗਸਤ 2018 ਨੂੰ ਭਾਰਤ ਵਾਪਸ ਆਉਣ ਤੋਂ ਦੋ ਮਹੀਨਿਆਂ ਬਾਅਦ ਖੇਰ ਨੂੰ ਕਾਰਲਸਬਾਡ ਕੰਪਨੀ ਦੇ ਸਰਵਰਾਂ ਨੂੰ ਹੈਕ ਕੀਤਾ ਅਤੇ 1,500 MS O365 ਯੂਜ਼ਰਸ ਦੇ ਆਕਾਉਂਟ ਚੋਂ 1200 ਤੋਂ ਵੱਧ ਨੂੰ ਡਿਲੀਟ ਕਰ ਦਿੱਤਾ। ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਸ ਹਮਲੇ ਨੇ ਕੰਪਨੀ ਦੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਅਤੇ ਕੰਪਨੀ ਨੂੰ ਦੋ ਦਿਨਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ।