PreetNama
ਖਾਸ-ਖਬਰਾਂ/Important News

ਅਮਰੀਕੀ ਖੁਫੀਆਂ ਏਜੰਸੀ ਵੱਲੋਂ ਹੈਰਾਨੀਜਨਕ ਖ਼ੁਲਾਸਾ, ਵੱਡੀ ਜੰਗ ਦੇ ਬਣੇ ਆਸਾਰ

ਨਵੀਂ ਦਿੱਲੀ: ਅਮਰੀਕੀ ਖ਼ੁਫੀਆਂ ਅਧਿਕਾਰੀਆਂ ਨੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਦੱਸਿਆ ਗਿਆ ਕਿ ਰੂਸ ਦੀ ਫੌਜੀ ਖੁਫੀਆ ਇਕਾਈ ਨੇ ਤਾਲਿਬਾਨ ਨਾਲ ਜੁੜੇ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ‘ਚ ਤਾਇਨਾਤ ਅਮਰੀਕੀ ਫੌਜੀਆਂ ਨੂੰ ਮਾਰਨ ਲਈ ਇਨਾਮ ਦੀ ਪੇਸ਼ਕਸ਼ ਕੀਤੀ ਸੀ। ਰੂਸੀ ਫੌਜੀ ਇਕਾਈ ਦੇ ਅਧਿਕਾਰੀਆਂ ਨੇ ਤਾਲਿਬਾਨ ਨਾਲ ਜੁੜੇ ਅੱਤਵਾਦੀਆਂ ਨੂੰ ਕਿਹਾ ਕਿ ਉਹ ਫੌਜ ‘ਤੇ ਹਮਲਾ ਕਰਕੇ ਉਸ ਨੂੰ ਕਮਜ਼ੋਰ ਕਰਨ, ਤਾਂ ਜੋ ਇੱਥੇ ਲੰਮੇ ਸਮੇਂ ਤੋਂ ਚੱਲ ਰਹੀ ਲੜ੍ਹਾਈ ਖ਼ਤਮ ਹੋ ਜਾਵੇਗੀ।

ਅਮਰੀਕਾ ਨੇ ਪਹਿਲਾਂ ਹੀ ਇਹ ਸੰਕੇਤ ਦਿੱਤੇ ਸਨ ਕਿ ਰੂਸ ਪੱਛਮੀ ਦੇਸ਼ਾਂ ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਇਸੇ ਕਾਰਨ ਉਹ ਸ਼ਾਂਤੀ ਸਥਾਪਤ ਕਰਨ ਲਈ ਤਾਇਨਾਤ ਫੌਜਾਂ ਨੂੰ ਕਮਜ਼ੋਰ ਕਰਨ ਦੀ ਤਿਆਰੀ ‘ਚ ਹੈ। ਏਨਾ ਹੀ ਨਹੀਂ ਪਿਛਲੇ ਸਾਲ ਵੀ ਅਮਰੀਕੀ ਫੌਜੀਆਂ ‘ਤੇ ਹਮਲੇ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਇਨਾਮ ਦੀ ਪੇਸ਼ਕਸ਼ ਕੀਤੀ ਗਈ ਸੀ।

ਇਹ ਖ਼ੁਫੀਆ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਦੇ ਦਿੱਤੀ ਗਈ ਹੈ। ਅਜਿਹੀ ਜਾਣਕਾਰੀ ਸਾਹਮਣੇ ਆਉਣ ਮਗਰੋਂ ਅਮਰੀਕਾ ਦਾ ਕਹਿਣਾ ਹੈ ਕਿ ਜੇਕਰ ਤਾਲਿਬਾਨ ਨਾਲ ਅਜਿਹੇ ਕਿਸੇ ਹਮਲੇ ਨਾਲ ਉਨ੍ਹਾਂ ਦੇ ਜਵਾਨਾਂ ਦੀ ਮੌਤ ਹੋਈ ਤਾਂ ਰੂਸ ਨਾਲ ਵੱਡਾ ਯੁੱਧ ਛਿੜ ਸਕਦਾ ਹੈ।

ਖੁਫੀਆ ਅਧਿਕਾਰੀਆਂ ਨੇ ਆਪਣੇ ਨਾਂਅ ਜਨਤਕ ਨਾ ਕੀਤੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਪਹਿਲਾਂ ਇਹ ਜਾਣਕਾਰੀ ਗੁਪਤ ਰੱਖੀ ਗਈ ਸੀ ਪਰ ਹੁਣ ਇਸ ਬਾਰੇ ਵਿਸਥਾਰ ‘ਚ ਦੱਸ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਸ ਮਸਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਜਾਣਕਾਰੀ ਬ੍ਰਿਟਿਸ਼ ਸਰਕਾਰ ਨਾਲ ਵੀ ਸਾਂਝੀ ਕਰ ਲਈ ਗਈ ਹੈ। ਇਸ ਤੋਂ ਬਾਅਦ ਹੁਣ ਅਮਰੀਕਾ ਤੇ ਰੂਸ ਆਹਮੋ ਸਾਹਮਣੇ ਹੋ ਸਕਦੇ ਹਨ।

Related posts

ਇਰਾਨ ਤੇ ਅਮਰੀਕਾ ਦੇ ਝਗੜੇ ਨੇ ਪੰਜਾਬੀਆਂ ਦੇ ਸੂਤੇ ਸਾਹ!

On Punjab

ਅਮਰੀਕਾ ’ਚ ਰਾਜਦੂਤ ਦੇ ਅਹੁਦੇ ’ਤੇ ਕਵਾਤਰਾ ਦੀ ਨਿਯੁਕਤੀ ਦਾ ਸਵਾਗਤ

On Punjab

US News: … ਜਦੋਂ ਕੰਬ ਗਿਆ ਸੀ ਅਮਰੀਕਾ, ਪਲਾਂ ‘ਚ ਉੱਜੜ ਗਈਆਂ ਸਨ 3000 ਜ਼ਿੰਦਗੀਆਂ

On Punjab