PreetNama
ਖਾਸ-ਖਬਰਾਂ/Important News

ਅਮਰੀਕੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਵੱਡਾ ਸਦਮਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਲੋਂ ਇਹ ਜਾਣਕਾਰੀ ਦਿੱਤੀ ਗਈ।

ਰੌਬਰਟ ਟਰੰਪ 71 ਸਾਲ ਦੇ ਸਨ। ਟਰੰਪ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ‘ਮੈਂ ਬਹੁਤ ਹੀ ਭਾਰੀ ਮਨ ਨਾਲ ਇਹ ਦੱਸ ਰਿਹਾ ਹਾਂ ਕਿ ਮੇਰਾ ਭਰਾ ਨਹੀਂ ਰਿਹਾ। ਉਹ ਸਿਰਫ਼ ਮੇਰਾ ਭਰਾ ਹੀ ਨਹੀਂ ਸਗੋਂ ਬਹੁਤ ਪੱਕਾ ਦੋਸਤ ਸੀ। ਉਨ੍ਹਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ, ਪਰ ਅਸੀਂ ਦੁਬਾਰਾ ਮਿਲਾਂਗੇ। ਉਨ੍ਹਾਂ ਦੀਆਂ ਯਾਦਾਂ ਮੇਰੇ ਦਿਲ ‘ਚ ਰਹਿਣਗੀਆਂ।’

ਰਾਸ਼ਟਰਪਤੀ ਨੇ ਸ਼ੁੱਕਰਵਾਰ ਆਪਣੇ ਭਰਾ ਨੂੰ ਮਿਲਣ ਲਈ ਨਿਊਯਾਰਕ ਦਾ ਦੌਰਾ ਕੀਤਾ ਸੀ। ਰੌਬਰਟ ਟਰੰਪ ਹਸਪਤਾਲ ‘ਚ ਦਾਖ਼ਲ ਸਨ। ਰੌਬਰਟ ਟਰੰਪ ਨੇ ਹਾਲ ਹੀ ਵਿੱਚ ਟਰੰਪ ਪਰਿਵਾਰ ਦੀ ਤਰਫੋਂ ਇੱਕ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਭਤੀਜੀ ਮੈਰੀ ਵੱਲੋਂ ਲਿਖੀ ਕਿਤਾਬ ਦਾ ਪ੍ਰਕਾਸ਼ਨ ਰੋਕਣ ਦੀ ਮੰਗ ਕੀਤੀ ਗਈ ਸੀ।

ਰਾਸ਼ਟਰਪਤੀ ਨੇ ਕਿਹਾ ਸੀ ਕਿ ਮੈਰੀ ਨੇ ਇੱਕ ਆਰਥਿਕ ਸਮਝੌਤੇ ਦੇ ਸਬੰਧ ਵਿੱਚ ਟਰੰਪ ਪਰਿਵਾਰ ਨਾਲ ਇੱਕ ਗੁਪਤਤਾ ਸਮਝੌਤੇ ‘ਤੇ ਦਸਤਖਤ ਕੀਤੇ ਸੀ ਤੇ ਇਹ ਉਸ ਦੀ ਉਲੰਘਣਾ ਹੈ।

Related posts

20 ਮਈ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਬਰਫ਼ ਹਟਾਉਣ ‘ਚ ਲੱਗੇ ਫ਼ੌਜੀ ਜਵਾਨ

On Punjab

ਵਿਦੇਸ਼ੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ ਜਾ ਰਿਹਾ ਅਮਰੀਕਾ, ਪਰ ਪੂਰੀ ਕਰਨੀ ਪਵੇਗੀ ਇਹ ਸ਼ਰਤ

On Punjab

ਅਮਰੀਕਾ ਦੇ ਅਲਬਾਮਾ ’ਚ ਨਹੀਂ ਹਟੀ ਯੋਗ ’ਤੇ ਰੋਕ, ਰੂੜ੍ਹੀਵਾਦੀਆਂ ਨੇ ਕੀਤਾ ਵਿਰੋਧ, ਕਿਹਾ- ਇਹ ਹਿੰਦੂਤਵ ਨੂੰ ਉਤਸ਼ਾਹਤ ਕਰਨ ਵਾਲਾ

On Punjab