ਅਮਰੀਕੀ ਤੇ ਚੀਨ (america and china) ਵਿਚਾਲੇ ਮੁੜ ਖੜਕ ਗਈ ਹੈ। ਅਮਰੀਕਾ ਵਿੱਚ ਚੀਨੀ ਦੂਤਾਵਾਸ (Chinese Embassy) ਬੰਦ ਕਰਨ ਦੇ ਫੈਸਲੇ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧਿਆ ਹੈ। ਚੀਨ (China) ਨੇ ਧਮਕੀ ਦਿੱਤੀ ਹੈ ਕਿ ਜੇ ਅਜਿਹਾ ਕੀਤਾ ਤਾਂ ਜਵਾਬੀ ਕਾਰਵਾਈ ਕੀਤੀ ਜਾਏਗੀ।
ਦਰਅਸਲ ਹਾਲ ਹੀ ‘ਚ ਅਮਰੀਕਾ ਨੇ ਚੀਨੀ ਦੂਤਾਵਾਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ‘ਤੇ ਚੀਨ ਨੂੰ ਬੁਰਾ ਲੱਗਿਆ ਹੈ ਤੇ ਚੀਨ ਨੇ ਫਿਰ ਕਿਹਾ ਹੈ ਕਿ ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਉਹ ਕਾਰਵਾਈ ਕਰੇਗਾ।
ਦੱਸ ਦਈਏ ਕਿ ਟਰੰਪ (Donald Trump) ਪ੍ਰਸ਼ਾਸਨ ਨੇ ਹਿਊਸਟਨ ਵਿੱਚ ਚੀਨੀ ਕੌਂਸਲੇਟ ਨੂੰ ਸ਼ੁੱਕਰਵਾਰ ਸ਼ਾਮ 4 ਵਜੇ ਤਕ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਨੂੰ ਇੱਥੇ ਕੁਝ ਸੰਵੇਦਨਸ਼ੀਲ ਦਸਤਾਵੇਜ਼ ਸਾੜੇ ਗਏ। ਦੂਜੇ ਪਾਸੇ ਚੀਨ ਨੇ ਇਸ ਕਦਮ ਨੂੰ ਗਲਤ ਤੇ ਭੜਕਾਊ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਕਾਰਵਾਈ ਦਾ ਜਵਾਬ ਦੇਣਗੇ।ਬੁੱਧਵਾਰ ਸ਼ਾਮ ਨੂੰ ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ, “ਜਿੱਥੋਂ ਤੱਕ ਕੌਂਸਲੇਟ ਬੰਦ ਕਰਨ ਦੀ ਗੱਲ ਹੈ, ਅਸੀਂ ਅਮਰੀਕਾ ਵਿੱਚ ਹੋਰ ਥਾਂਵਾਂ ‘ਤੇ ਵੀ ਅਜਿਹਾ ਕਰ ਸਕਦੇ ਹਾਂ।” ਇਸ ਤੋਂ ਪਹਿਲਾਂ ਟਰੰਪ ਨੇ ਚੀਨ ‘ਤੇ ਕੋਰੋਨਾਵਾਇਰਸ ਮਹਾਮਾਰੀ ਨੂੰ ਨਾ ਰੋਕ ਸਕਣ ਦਾ ਦੋਸ਼ ਲਾਇਆ ਹੈ।
ਹਿਊਸਟਨ ਤੋਂ ਬਾਅਦ ਅਮਰੀਕਾ ਨੇ ਟੈਕਸਾਸ ‘ਚ ਚੀਨੀ ਕੌਂਸਲੇਟਾਂ ਨੂੰ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ। ਆਰਡਰ ਦੀ ਇੱਕ ਕਾਪੀ ਚੀਨ ਨੂੰ ਭੇਜੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਚੀਨੀ ਕੌਂਸਲੇਟ ਅਮਰੀਕਾ ਵਿੱਚ ਜਾਸੂਸੀ ਕਰਨ ਵਾਲੇ ਪਾਏ ਗਏ ਹਨ। ਇਸ ਤੋਂ ਇਲਾਵਾ ਗੈਰਕਾਨੂੰਨੀ ਕੰਮ ਕੀਤੇ ਗਏ ਹਨ। ਅਮਰੀਕਾ ਇਨ੍ਹਾਂ ਨੂੰ ਸਹਿ ਨਹੀਂ ਸਕਦਾ।