PreetNama
ਖਾਸ-ਖਬਰਾਂ/Important News

ਅਮਰੀਕੀ ਦੀ ਅਪੀਲ, ਗੱਲਬਾਤ ਦੀ ਮੇਜ ‘ਤੇ ਵਾਪਸ ਆਏ ਈਰਾਨ, ਲੰਬੇ ਸਮੇਂ ਤਕ ਨਹੀਂ ਟਾਲਿਆ ਜਾ ਸਕਦਾ ਇਹ ਪ੍ਰੋਸੈਸ

ਅਮਰੀਕਾ ਨੇ ਈਰਾਨ ‘ਚ ਰਾਸ਼ਟਰਪਤੀ ਇਬਰਾਹਿਮ ਰਇਸੀ ਦੀ ਅਗਵਾਈ ‘ਚ ਬਣੀ ਨਵੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 2015 ‘ਚ ਹੋਏ ਪਰਮਾਣੂ ਸਮਝੌਤੇ ‘ਤੇ ਮੁੜ ਤੋਂ ਵਾਪਸੀ ਲਈ ਗੱਲਬਾਤ ‘ਚ ਸ਼ਾਮਲ ਹੋਵੇ। ਅਮਰੀਕਾ ਵੱਲੋਂ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਇਬਰਾਹਿਮ ਨੇ ਈਰਾਨ ਤੋਂ ਪਾਬੰਦੀਆਂ ਨੂੰ ਹਟਾਉਣ ਵਾਲੇ ਕਿਸੇ ਵੀ ਪ੍ਰਸਤਾਵ ਦੀ ਹਮਾਇਤ ਕਰਨ ਦੀ ਗੱਲ ਕਹੀ ਹੈ

ਦੱਸਣਯੋਗ ਹੈ ਕਿ ਇਬਰਾਹਿਮ ਰਇਸੀ ਇਸੇ ਸਾਲ 18 ਜੂਨ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਸਨ। ਉਨ੍ਹਾਂ ਪੰਜ ਅਗਸਤ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ।

ਉਨ੍ਹਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਰਾਈਸ ਨੇ ਇਕ ਪ੍ਰਰੈੱਸ ਕਾਨਫਰੰਸ ‘ਚ ਕਿਹਾ ਕਿ ਸਾਡਾ ਸੰਦੇਸ਼ ਰਾਸ਼ਟਰਪਤੀ ਇਬਰਾਹਿਮ ਰਇਸੀ ਲਈ ਵੀ ਉਹੀ ਹੈ ਜੋ ਉਨ੍ਹਾਂ ਤੋਂ ਪਹਿਲਾਂ ਦੇ ਰਾਸ਼ਟਰਪਤੀ ਲਈ ਸੀ। ਅਮਰੀਕਾ ਆਪਣੀ ਰਾਸ਼ਟਰੀ ਸੁਰੱਖਿਆ ਤੇ ਆਪਣੇ ਸਹਿਯੋਗੀਆਂ ਦੇ ਹਿੱਤਾਂ ਦੀ ਰੱਖਿਆ ਕਰਦਾ ਰਹੇਗਾ। ਅਮਰੀਕਾ ਨੂੰ ਉਮੀਦ ਹੈ ਕਿ ਈਰਾਨ ਦੀ ਨਵੀਂ ਸਰਕਾਰ ਇਸ ਮੌਕੇ ਦਾ ਫ਼ਾਇਦਾ ਚੁੱਕੇਗੀ ਤੇ ਤਣਾਅ ਘੱਟ ਕਰਨ ਲਈ ਕੂਟਨੀਤਿਕ ਹੱਲ ਦੀ ਭਾਲ ਕਰੇਗੀ।

ਨੈੱਡ ਪ੍ਰਰਾਈਸ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਸਪੱਸ਼ਟ ਹਾਂ ਕਿ ਅਸੀਂ ਵਿਆਨਾ ‘ਚ ਪਰਮਾਣੂ ਸਮਝੌਤੇ ਸਬੰਧੀ ਗੱਲਬਾਤ ‘ਤੇ ਵਾਪਸ ਪਰਤਨਾ ਚਾਹੁੰਦੇ ਹਾਂ। ਉਨ੍ਹਾਂ ਇਸ ਦੌਰਾਨ ਈਰਾਨ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ‘ਚ ਜਲਦ ਵਾਪਸੀ ਕਰੇ, ਜਿਸ ਨਾਲ ਦੋਵੇਂ ਧਿਰਾਂ ਕਿਸੇ ਨਤੀਜੇ ‘ਤੇ ਪਹੁੰਚ ਸਕਣ। ਕਾਬਿਲੇਗੌਰ ਹੈ ਕਿ ਪਰਮਾਣੂ ਸਮਝੌਤੇ ਸਬੰਧੀ ਦੋਵਾਂ ਧਿਰਾਂ ਵਿਚਾਲੇ ਅਪ੍ਰਰੈਲ ਤੋਂ ਹੁਣ ਤਕ ਲਗਪਗ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਵੀ ਦੋਵਾਂ ਵਿਚਾਲੇ ਕਈ ਮੁੱਦਿਆਂ ‘ਤੇ ਵਿਰੋਧਾਭਾਸ ਜਾਰੀ ਹੈ ਜਿਸ ਕਾਰਨ ਕਿਸੇ ਆਖ਼ਰੀ ਫ਼ੈਸਲੇ ‘ਤੇ ਨਹੀਂ ਪਹੁੰਚਿਆ ਜਾ ਸਕਿਆ। ਦੋਵਾਂ ਦੇਸ਼ਾਂ ਵਿਚਾਲੇ 2015 ‘ਚ ਹੋਏ ਪਰਮਾਣੂ ਸਮਝੌਤੇ ਨੂੰ ਜੁਆਇੰਟ ਕੰਪਰਹੈਂਸਿਵ ਪਲਾਨ ਆਫ ਐਕਸ਼ਨ (ਜਕੋਪਾ) ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਅਮਰੀਕਾ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਗੱਲਬਾਤ ਦੀ ਇਸ ਪ੍ਰਕਿਰਿਆ ਨੂੰ ਬਹੁਤ ਲੰਬੇ ਸਮੇਂ ਤਕ ਲਈ ਰੋਕ ਕੇ ਨਹੀਂ ਰੱਖਿਆ ਜਾ ਸਕਦਾ। ਇਸ ਲਈ ਈਰਾਨ ਨੂੰ ਗੱਲਬਾਤ ਲਈ ਵਾਪਸ ਆਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਬਰਾਹਿਮ ਰਾਇਸੀ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕਿਹਾ ਸੀ ਕਿ ਦੇਸ਼ ਦਾ ਪਰਮਾਣੂ ਪ੍ਰਰੋਗਰਾਮ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਨ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਕੂਟਨੀਤਿਕ ਪ੍ਰਸਤਾਵ ਦਾ ਸਵਾਗਤ ਤੇ ਹਮਾਇਤ ਕਰਨ ਲਈ ਤਿਆਰ ਹਨ, ਬਸ਼ਰਤੇ ਈਰਾਨ ਤੋਂ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ।

Related posts

ਟਾਈਟੈਨਿਕ ਦੇਖਣ ਗਈ ਪਣਡੁੱਬੀ ਐਟਲਾਂਟਿਕ ‘ਚ ਗਾਇਬ, ਅਰਬਪਤੀ ਸਮੇਤ ਪੰਜ ਲੋਕ ਸਵਾਰ; ਕਿਸੇ ਵੇਲੇ ਵੀ ਖ਼ਤਮ ਹੋ ਸਕਦੀ ਹੈ ਆਕਸੀਜਨ

On Punjab

Russia-Ukraine War : ਯੂਕਰੇਨ ਦੇ ਪਿੰਡ ‘ਚ ਸਕੂਲ ‘ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

On Punjab

IND vs AUS: ਮੁੰਬਈ ਵਨਡੇ ਤੋਂ ਪਹਿਲਾਂ ਕੌਫੀ ਡੇਟ ‘ਤੇ ਗਏ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ, ਤਸਵੀਰਾਂ ਹੋਈਆਂ ਵਾਇਰਲ

On Punjab