42.24 F
New York, US
November 22, 2024
PreetNama
ਖਾਸ-ਖਬਰਾਂ/Important News

ਅਮਰੀਕੀ ਫ਼ੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੜਨਗੇ ਚੋਣਾਂ, ਜਾਣੋ ਕੌਣ ਨੇ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ

ਸਾਲ 2009 ਵਿੱਚ ਆਪਣੇ ਸਿੱਖੀ ਸਰੂਪ ਨਾਲ ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਲਈ ਆਗਿਆ ਪ੍ਰਾਪਤ ਕਰਨ ਵਾਲੇ ਪਹਿਲੇ ਸਾਬਤ ਸੂਰਤ ਦਸਤਾਰਧਾਰੀ ਸਿੱਖ, ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਮਾਰਚ 2024 ਵਾਲੀਆਂ ਸਿਟੀ ਕੌਂਸਲ ਚੋਣਾਂ ਵਿੱਚ ਕਾਊਂਸਲ ਮੈਂਬਰ ਵੱਜੋਂ ਚੋਣ ਲੜਨ ਲਈ ਆਪਣੇ ਨਾਂਅ ਦਾ ਐਲਾਨ ਕੀਤਾ ਹੈ।

ਕੌਂਸਲ ਦੇ 4 ਮੈਂਬਰਾਂ ਨੂੰ ਚੁਨਣ ਲਈ, ਕੁੱਲ 8 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਹਨਾਂ ਵਿੱਚੋਂ ਸਿਰਫ ਰਤਨ ਹੀ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਇਸ ਚੋਣ ਲਈ ਸ਼ਹਿਰ ਵਾਸੀ 5 ਫਰਵਰੀ ਤੋਂ ਲੈ ਕੇ 5 ਮਾਰਚ 2024 ਤੱਕ ਵੋਟਾਂ ਪਾ ਸਕਦੇ ਹਨ।

ਡਾ. ਰਤਨ ਨੇ ਸਾਲ 2015 ਵਿੱਚ ਆਪਣੀ ਕੁੱਲ-ਵਕਤੀ ਫੌਜੀ ਸੇਵਾ ਦੀ ਸਮਾਪਤੀ ਤੋਂ ਬਾਅਦ ਮਾਊਨਟੇਨ ਹਾਊਸ ਸ਼ਹਿਰ ਵਿਖੇ ਆਪਣਾ ਘਰ ਖਰੀਦਿਆ ਜਿੱਥੇ ਉਹ ਆਪਣੀ ਪਤਨੀ ਜਸਜੀਤ ਕੌਰ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ। ਉਹ ਕਿੱਤੇ ਵੱਜੋਂ ਇੱਕ ਦੰਦਾਂ ਦੇ ਡਾਕਟਰ ਹੋਣ ਦੇ ਨਾਲ ਫੌਜ ਦੀ ਰਿਜ਼ਰਵ ਬਟਾਲੀਅਨ ਵਿੱਚ ਵੀ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਨਵੰਬਰ 2024 ਵਿੱਚ ਸ਼ੁਰੂ ਹੋਣ ਵਾਲੇ ਆਰਮੀ ਰਿਜ਼ਰਵ ਦੇ ਅਗਲੇ ਸੈਸ਼ਨ ਲਈ ਬਟਾਲੀਅਨ ਕਮਾਂਡ ਵਾਸਤੇ ਚੁਣਿਆ ਗਿਆ ਹੈ।

ਆਪਣੇ ਸਾਥੀਆਂ ਵਿੱਚ “ਟੀ ਜੇ”ਦੇ ਨਾਮ ਨਾਲ ਜਾਣੇ ਜਾਂਦੇ ਰਤਨ ਦਾ ਕਹਿਣਾ ਹੈ ਕਿ, “ਫੌਜ ਵਿੱਚ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ, ਅਮਰੀਕਾ ਦੇ ਸਭ ਤੋਂ ਨਵੇਂ ਸ਼ਹਿਰ ਵਜੋਂ ਮਾਨਤਾ ਪ੍ਰਾਪਤ ਮਾਊਨਟੇਨ ਹਾਊਸ ਦੀ ਸੁਰੱਖਿਆ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਨੂੰ ਵਿਕਸਤ ਕਰਨਾ ਮੇਰਾ ਮੁੱਖ ਮਕਸਦ ਹੈ। ਸਿਟੀ ਕੌਂਸਲ ਲਈ ਚੋਣ ਲੜਨ ਦਾ ਮੇਰਾ ਫੈਸਲਾ ਜਨਤਕ ਸੇਵਾ ਅਤੇ ਭਾਈਚਾਰਕ ਭਲਾਈ ਲਈ ਮੇਰੇ ਸਮਰਪਣ ਦਾ ਪ੍ਰਮਾਣ ਹੈ। ਯੂ.ਐਸ. ਆਰਮਡ ਫੋਰਸਿਜ਼ ਵਿੱਚ ਮੇਰੀ ਭੂਮਿਕਾ ਅਤੇ ਵਿਲੱਖਣ ਤਜ਼ਰਬਾ, ਮੈਨੂੰ ਸਿਟੀ ਕੌਂਸਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿੱਚ ਸਹਾਈ ਹੋਵੇਗਾ।”

ਸ਼ਹਿਰ ਵਾਸੀਆਂ ਦੇ ਸਮਰਥਨ ਦੀ ਮਹੱਤਤਾ ਨੂੰ ਪਛਾਣਦੇ ਹੋਏ, ਡਾ. ਰਤਨ ਨੇ ਕਮਿਊਨਿਟੀ ਨੂੰ ਇੱਕ ਸਿਹਤਮੰਦ ਤੇ ਸੰਗਠਿਤ ਬਨਾਉਣ ਲਈ ਸੱਦਾ ਦਿੱਤਾ ਹੈ। ਉਹਨਾਂ ਮਾਊਨਟੇਨ ਹਾਊਸ ਦੇ ਹਰੇਕ 7 ਪਿੰਡਾ ਵਿੱਚੋਂ ਘੱਟੋ-ਘੱਟ 6 ਵਲੰਟੀਅਰਾਂ ਨੂੰ ਇਸ ਚੋਣ ਮੁਹਿੰਮ ਵਿੱਚ ਉਹਨਾਂ ਨਾਲ ਮੌਢਾ ਜੋੜਨ ਦੀ ਬੇਨਤੀ ਕੀਤੀ ਹੈ।

Related posts

ਅਮਰੀਕਾ ‘ਚ ਗੋਰੇ ਨੇ ਸ਼ੌਪਿੰਗ ਕਰ ਰਹੇ ਲੋਕਾਂ ‘ਤੇ ਵਰ੍ਹਾਈਆਂ AK 47 ਦੀਆਂ ਗੋਲ਼ੀਆਂ, 20 ਮੌਤਾਂ 26 ਜ਼ਖ਼ਮੀ

On Punjab

ਦਰਦਨਾਕ ਹਾਦਸਾ : ਦੋ ਮੰਜ਼ਿਲਾ ਮਕਾਨ ’ਚ ਅਚਾਨਕ ਅੱਗ ਲੱਗਣ ਨਾਲ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ

On Punjab

ਵਿਦਿਆਰਥਣਾਂ ਦੀਆਂ ਵੀਡੀਓਜ਼ ਬਣਾਉਣ ਵਾਲੇ ਅਧਿਆਪਕ ਨੂੰ ਨਾ ਮਿਲੀ ਰਾਹਤ ਕਰਨਾਟਕ ਹਾਈ ਕੋਰਟ ਵੱਲੋਂ ਪੋਕਸੋ ਕੇਸ ਰੱਦ ਕਰਨ ਦੀ ਅਰਜ਼ੀ ਖ਼ਾਰਜ; ਪੰਜ ਮੋਬਾਈਲਾਂ ਵਿਚ ਮਿਲੀਆਂ ਹਜ਼ਾਰਾਂ ਫੋਟੋਆਂ ਤੇ ਵੀਡੀਓਜ਼

On Punjab