ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਤਿੰਨ ਪਰਮਾਣੂ ਜਹਾਜ਼ ਵਾਹਕਾਂ ਦੀ ਪ੍ਰਸ਼ਾਂਤ ਸਾਗਰ ‘ਚ ਤਾਇਨਾਤੀ ਕੀਤੀ ਹੈ। ਇਸ ਮਗਰੋਂ ਦੁਨੀਆ ਭਰ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਬਾਰੇ ਅਮਰੀਕਾ ਨੇ ਕਿਹਾ ਕਿ ਇਹ ਵਿਸ਼ਵ ਜਾਂ ਕਿਸੇ ਸਿਆਸੀ ਘਟਨਾਵਾਂ ਦੇ ਜਵਾਬ ‘ਚ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪੂਰੇ ਭਾਰਤ-ਪ੍ਰਸ਼ਾਂਤ ਖੇਤਰ ‘ਚ ਸੁਰੱਖਿਆ ਤੇ ਚੌਕਸੀ ਨੂੰ ਬੜਾਵਾ ਦੇਣ ਲਈ ਕੀਤਾ ਗਿਆ ਹੈ।
ਅਮਰੀਕੀ ਜਲ ਸੈਨਾ ਦੇ 7ਵੇਂ ਬੇੜੇ ਦੀ ਬੁਲਾਰਾ ਕਮਾਂਡਰ ਰੀਨ ਮੋਮਸੇਨ ਨੇ ਵਿਸ਼ੇਸ਼ ਇੰਟਰਵਿਊ ਦੌਰਾਨ ਖ਼ਬਰ ਏਜੰਸੀ ਨੂੰ ਦੱਸਿਆ ਕਿ ਪ੍ਰਸ਼ਾਂਤ ‘ਚ ਤਿੰਨ ਸੰਚਾਲਿਤ ਜ਼ਹਾਜ਼ ਵਾਹਕਾਂ ਦੀ ਤਾਇਨਾਤੀ ਕਿਸੇ ਵੀ ਸਿਆਸੀ ਜਾਂ ਵਿਸ਼ਵ ਦੀਆਂ ਘਟਨਾਵਾਂ ਦਾ ਜਵਾਬ ਨਹੀਂ।