ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਹੀ ਸਵਾਰੀ ‘ਏਅਰ ਇੰਡੀਆ ਵਨ’ ਸੁਰਖ਼ੀਆਂ ’ਚ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ, ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਸਿੱਧਾ ਅਮਰੀਕਾ ਲਈ ਉਡਾਣ ਭਰੀ ਸੀ। ਯਾਤਰਾ ਦੌਰਾਨ ਉਨ੍ਹਾਂ ਦੇ ਜਹਾਜ਼ ਨੇ ਕਿਸੇ ਹੋਰ ਦੇਸ਼ ’ਚ ਲੈਂਡਿੰਗ ਨਹੀਂ ਕੀਤੀ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਦੇ ਨਾਲ ਏਅਰ ਇੰਡੀਆ ਵਨ ਦਾ ਜਹਾਜ਼ ਬੀ-777 ਵੀ ਸੁਰਖ਼ੀਆਂ ’ਚ ਸੀ। ਕੋਰੋਨਾ ਕਾਲ ਦੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ। ਦੂਸਰੀ ਵਾਰ ਪੀਐੱਮ ਮੋਦੀ ਦੀ ਅਮਰੀਕਾ ਯਾਤਰਾ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਨ੍ਹਾਂ ਦੀ ਇਹ ਯਾਤਰਾ ‘ਏਅਰ ਇੰਡੀਆ ਵਨ’ ਦੇ ਬੀ-777 ਤੋਂ ਹੋਈ ਹੈ। ਆਖ਼ਰ ਕੀ ਹੈ ਬੀ-777 ਜਹਾਜ਼ ਦੀ ਖ਼ਾਸੀਅਤ। ਕਿਉਂ ਹੈ ਇਹ ਜਹਾਜ਼ ਸੁਰਖ਼ੀਆਂ ’ਚ।
ਯੂਐੱਸ ਰਾਸ਼ਟਰਪਤੀ ਦੇ ਜਹਾਜ਼ ਏਅਰਫੋਰਸ ਵਨ ਨਾਲ ਕੀਤੀ ਜਾ ਰਹੀ ਹੈ ਤੁਲਨਾ
ਅਮਰੀਕਾ ਰਾਸ਼ਟਰਪਤੀ ਦੇ ਜਹਾਜ਼ ਦੀ ਤਰ੍ਹਾਂ ਏਅਰ ਇੰਡੀਆ ਦਾ ਇਹ ਜਹਾਜ਼ ਆਧੁਨਿਕ ਤਕਨੀਕ ਨਾਲ ਲੈਸ ਹੈ। ਇਹ ਬੇਹੱਦ ਸੁਰੱਖਿਅਤ ਅਤੇ ਆਰਾਮਦਾਇਕ ਹੈ ਇਹ ਜਹਾਜ਼ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਅਕਤੂਬਰ ਨੂੰ ਅਮਰੀਕਾ ਤੋਂ ਭਾਰਤ ਆਇਆਸੀ ਇਸ ਜਹਾਜ਼ ਦੀ ਹੋਰ ਖ਼ਾਸੀਅਤ ਤੁਹਾਨੂੰ ਹੈਰਾਨ ਕਰ ਦੇਵੇਗੀ।
ਜਾਣੋ ਕੀ ਹੈ ਮੋਦੀ ਦੇ ਸ਼ਾਹੀ ਜਹਾਜ਼ ਦੀਆਂ ਖ਼ੂਬੀਆਂ
– ਮੋਦੀ ਦੇ ਜਹਾਜ਼ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਏਅਰਫੋਰਸ ਵਨ ਨਾਲ ਕੀਤੀ ਜਾ ਰਹੀ ਹੈ। ਏਅਰਫੋਰਸ ਵਨ ਦੀ ਤਰ੍ਹਾਂ ਇਹ ਭਾਰਤੀ ਜਹਾਜ਼ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਦੁਸ਼ਮਣ ਦੇ ਕਿਸੇ ਵੀ ਹਮਲੇ ਨੂੰ ਝੱਲਣ ਅਤੇ ਜਵਾਬੀ ਕਾਰਵਾਈ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹੈ।
– ਏਅਰ ਇੰਡੀਆ ਵਨ ਦੇ ਬੀ-777 ਜਹਾਜ਼ ਅਤਿ-ਆਧੁਨਿਕ ਰੱਖਿਆ ਪ੍ਰਣਾਲੀ ਨਾਲ ਲੈਸ ਹੈ। ਇਸ ’ਚ ਮਿਜ਼ਾਈਲ ਹਮਲਿਆਂ ਨੂੰ ਕੋਈ ਵੀ ਅਸਰ ਨਹੀਂ ਹੋਵੇਗਾ। ਜਹਾਜ਼ ’ਚ ਸੁਰੱਖਿਆ ਦੇ ਅਜਿਹੇ ਉਪਕਰਣ ਲੱਗੇ ਹਨ, ਜੋ ਵੱਡੇ ਤੋਂ ਵੱਡੇ ਹਮਲਿਆਂ ਨੂੰ ਨਸ਼ਟ ਅਤੇ ਨਾਕਾਮ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹੈ।
– ਇਸ ’ਚ ਲਾਰਜ ਏਅਰਕ੍ਰਾਫਟ ਕਾਊਂਟਰਮੀਜਰਸ ਭਾਵ (LAIRCM) ਅਤੇ ਸੈਲਫ ਪ੍ਰੋਟੈਕਸ਼ਨ ਸੂਟਸ ਭਾਵ (SPS) ਵੀ ਲੱਗਾ ਹੈ। ਅਮਰੀਕਾ ਨੇ ਭਾਰਤ ਨੂੰ ਇਸ ਰੱਖਿਆ ਪ੍ਰਣਾਲੀਆਂ ਨੂੰ 19 ਕਰੋੜ ਡਾਲਰ ਦੀ ਕੀਮਤ ’ਤੇ ਵੇਚਣ ਨੂੰ ਹਰੀ ਝੰਡੀ ਦਿੱਤੀ ਸੀ।
ਇਸ ’ਚ ਜਹਾਜ਼ ’ਚ ਟਵਿਨ GE90-115 ਇੰਜਣ ਲੱਗਾ ਹੈ। ਇਸਦੇ ਨਾਲ ਹੀ ਜਹਾਜ਼ ’ਚ ਬਾਲਣ ਖ਼ਪਤ ਪੁਰਾਣੇ ਜਹਾਜ਼ਾਂ ਦੇ ਮੁਕਾਬਲੇ ਵੱਧ ਚੰਗੀ ਹੈ। ਇਸ ’ਚ ਹਵਾ ’ਚ ਬਾਲਣ ਭਰਨ ਦੀ ਸੁਵਿਧਾ ਹੈ। ਭਾਵ ਇਹ ਜਹਾਜ਼ ਇਕ ਵਾਰ ਦੇ ਬਾਲਣ ’ਚ ਭਾਰਤ ਤੋਂ ਅਮਰੀਕਾ ਤਕ ਦੀ ਯਾਤਰਾ ਆਸਾਨੀ ਨਾਲ ਕਰ ਸਕਦਾ ਹੈ। ਵੀਵੀਆਈਪੀ ਯਾਤਰਾ ਦੌਰਾਨ ਇਸਨੂੰ ਸੰਭਾਲਣ ਦੀ ਜ਼ਿੰਮੇਵਾਰੀ ਹਵਾਈ ਸੈਨਾ ਦੀ ਸੰਚਾਰ ਸਕਵਾਡ੍ਰਨ ਦੀ ਹੁੰਦੀ ਹੈ।
– ਮੋਦੀ ਦੀ ਇਹ ਸ਼ਾਹੀ ਜਹਾਜ਼ 900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰ ਸਕਦਾ ਹੈ। ਦੁਸ਼ਮਣ ਦੇ ਰਡਾਰ ਸਿਸਟਮ ਨੂੰ ਜਾਮ ਕਰਨ ਲਈ ਇਸਦੇ ਇਕ ਹਿੱਸੇ ’ਚ ਜੈਮਰ ਲੱਗਾ ਹੋਇਆ ਹੈ। ਇਸ ਜਹਾਜ਼ ’ਚ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਦੀ ਤਰਜ਼ ’ਤੇ ਇਕ ਵੱਡਾ ਆਫਿਸ ਅਤੇ ਕਾਨਫਰੈਂਸ ਰੂਮ ਦੇ ਨਾਲ-ਨਾਲ ਲੈਬ ਦੀ ਸੁਵਿਧਾ ਵੀ ਹੈ। ਇਸ ਜਹਾਜ਼ ਨੂੰ ਖ਼ਾਸ ਤੌਰ ’ਤੇ ਲੰਬੀ ਦੂਰੀ ਦੀ ਯਾਤਰਾ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।
– ਇਸਦੀ ਖ਼ਾਸ ਗੱਲ ਇਹ ਹੈ ਕਿ B-777 ਦਾ ਨਿਰਮਾਣ ਅਮਰੀਕਾ ਦੀ ਜਹਾਜ਼ ਨਿਰਮਾਣ ਕੰਪਨੀ ਬੋਇੰਗ ਦੁਆਰਾ ਕੀਤਾ ਗਿਆ ਹੈ। ਭਾਰਤ ਦੀ ਵਿਸ਼ੇਸ਼ ਮੰਗ ’ਤੇ ਬੋਇੰਗ ਦੁਆਰਾ ਇਸਦਾ ਨਿਰਮਾਣ ਕਰਵਾਇਆ ਗਿਆ ਹੈ।