ਅਮਰੀਕਾ ‘ਚ ਹਥਿਆਰਾਂ ਦੀ ਵਿਕਰੀ ਵਧਣ ਦੇ ਨਾਲ ਰਾਸ਼ਟਰਪਤੀ ਚੋਣਾਂ ‘ਚ ਹਿੰਸਾ ਤੇ ਦੰਗਿਆਂ ਡਰ ਜ਼ਾਹਿਰ ਕੀਤਾ ਗਿਆ ਹੈ। ਆਖਰੀ ਚੋਣ ਪਰਿਮਾਣਾਂ ‘ਚ ਅਨਿਸ਼ਚਿਤਤਾ ਦੇ ਕਾਰਨ ਅਮਰੀਕਾ ‘ਚ ਹਿੰਸਾ ਦੀ ਸਥਿਤੀ ਉਤਪਨ ਹੋਈ ਹੈ। ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਮੇਲ ਬੈਲੇਟ ਦੇ ਚੱਲਦੇ ਕਈ ਦਿਨਾਂ ਤਕ ਗਿਣਤੀ ਕੀਤੀ ਜਾ ਸਕਦੀ ਹੈ। ਇਸ ਦੇ ਚੱਲਦੇ ਨਤੀਜੇ ਆਉਣ ‘ਚ ਦੇਰੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਸਥਿਤੀ ‘ਚ ਦੋਵੇਂ ਮੁੱਖ ਦਲਾਂ ਦੇ ਸਮਰਥਕਾਂ ਦੇ ਵਿਚਕਾਰ ਹਿੰਸਕ ਪ੍ਰਤੀਕਿਰਿਆ ਸਾਹਮਣੇ ਆ ਸਕਦੀ ਹੈ। ਇਸ ਸਰਵੇ ਤੋਂ ਪਤਾ ਚੱਲਿਆ ਹੈ ਕਿ ਚਾਰਾਂ ‘ਚੋ ਤਿੰਨ ਅਮਰੀਕੀ ਚੋਣਾਂ ਦੇ ਦਿਨ ਹਿੰਸਾ ਨੂੰ ਲੈ ਕੇ ਚਿੰਤਤ ਹੈ।